ਇਸ ਸੰਸਾਰ ਅੰਦਰ ਪ੍ਰਸ਼ਨ ਉਠਾਉਣ, ਪਾਉਣ 'ਤੇ ਕਰਨ ਨੂੰ ਖ਼ਤਰਨਾਕ ਮੰਨਿਆਂ ਜਾਂਦਾ ਹੈ, ਉਸ ਦਾ ਮਖੌਲ ਉਡਾਇਆ ਜਾਂਦਾ ਹੈ, ਹਰ ਹੀਲੇ ਚੁੱਪ ਕਰਵਾਇਆ ਜਾਂਦਾ ਹੈ। ਸਰਕਾਰਾਂ, ਅਫ਼ਸਰਸ਼ਾਹੀ, ਸੰਸਥਾਵਾਂ ਦੇ ਮੁਖੀਆਂ ਨੂੰ ਸਵਾਲ ਬੇਅਰਾਮ ਕਰਦੇ ਹਨ। ਜੀਵਨ, ਇਤਿਹਾਸ,ਅਨੁਭਵ ਜਾਂ ਵਰਤਾਰੇ ਨੂੰ ਵੇਖ ਉਸ ਬਾਰੇ ਪ੍ਰਸ਼ਨ ਕਰਨਾ, ਹਰ ਮਨੁੱਖ ਦਾ ਮੂਲ ਧਰਮ ਹੁੰਦਾ ਹੈ ਅਤੇ ਅੱਜ ਦਾ ਪ੍ਰਸ਼ਨ 'ਨਸ਼ੇਖੋਰੀ ਤੇ ਗੁੰਡਾਗਰਦੀ' ਦਾ ਹੈ। ਪੰਜਾਬ ਦਿਨ ਬ ਦਿਨ ਨਸ਼ਿਆਂ ਵਿੱਚ ਡੁੱਬਦਾ ਜਾ ਰਿਹਾ ਹੈ। ਸੋਨੇ ਦੀ ਚਿੜੀ ਅਖਵਾਉਣ ਵਾਲਾ ਪੰਜਾਬ ਅੱਜ 'ਕੰਗਾਲ' ਬਣ ਕੇ ਰਹਿ ਗਿਆ ਹੈ। ਨਸ਼ਾਖੋਰੀ ਦੇ ਕਾਰਨ ਕੀ ਹਨ? ਅੱਜ ਦੀ ਪੀੜ੍ਹੀ ਵਿੱਚ ਨਸ਼ਾ ਇਨ੍ਹਾਂ ਜ਼ਿਆਦਾ ਪ੍ਰਫੁਲਿਤ ਕਿਉਂ ਹੋ ਰਿਹਾ ਹੈ? ਆਖ਼ਿਰ ਸਰਕਾਰਾਂ ਦੇ so called ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾਂਦੇ 'ਯਤਨਾਂ' ਦੇ ਬਾਵਜੂਦ ਨਸ਼ਿਆਂ ਦਾ ਦਰਿਆ ਪੂਰੇ ਜੋਸ਼ ਨਾਲ ਬਹਿ ਰਿਹਾ ਹੈ, ਕਿਉਂ? ਅੱਜ ਨਸ਼ਾ ਹਰ ਘਰ, ਹਰ ਵੱਡੇ-ਛੋਟੇ ਦੇ ਹੱਥਾਂ ਤੱਕ ਪਹੁੰਚ ਗਿਆ ਹੈ। ਜੇਕਰ ਮੌਜੂਦਾ ਸਿਸਟਮ ਜਾਂ ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਚਿੰਤਤ ਹੈ ਤਾਂ ਘਰ ਘਰ ਨਸ਼ਾ ਪਹੁੰਚਾਉਣ ਦਾ ਕੌਣ ਜ਼ਿੰਮੇਵਾਰ ਹੈ? ਇਸਦੇ ਬਹੁਤ ਸਾਰੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਕਾਰਨ ਹੋ ਸਕਦੇ ਹਨ ਅਤੇ ਹਰ ਇਕ ਕਾਰਨ ਇਕ-ਦੂਜੇ ਨਾਲ ਕੜੀਆਂ ਵਾਂਗ ਜੁੜਿਆ ਹੋਇਆ ਹੈ, ਜਿਵੇਂ ਕਿ ਪਹਿਲਾਂ ਕਾਰਨ ਪੰਜਾਬੀ ਬੰਦੇ ਦੀ ਆਰਥਿਕਤਾ ਹੈ। ਜੇਕਰ ਕੁਝ ਸਾਲ ਪਹਿਲ...