ਕਵਿਤਾ - ਮੁਹੱਬਤ
ਬੇਸ਼ੱਕ......
ਮੈਂ ਤੇਰੇ ਹੱਥਾਂ ਨੂੰ ਚੁੰਮ
ਕੋਈ ਇਕਰਾਰ ਨਹੀਂ ਕੀਤਾ
ਨਾ ਹੀ ਅੱਖਾਂ 'ਚ ਅੱਖਾਂ ਪਾ
ਪਿਆਰ ਜਤਾਇਆ
'ਤੇ ਨਾ ਹੀ....
ਤੇਰੇ ਸੀਨੇ ਤੇ ਸਿਰ ਰੱਖ
ਤੇਰਾ ਹੋਣ ਦਾ ਦਾਅਵਾ ਕੀਤਾ
ਪਰ 'ਸੱਚ' ਜਾਣੀਂ..
ਕੁੱਝ ਗੱਲਾਂ.....
ਇਹਨਾਂ ਤੋਂ ਪਾਰ ਦੀਆਂ ਹੁੰਦੀਆਂ ਨੇ
ਜੋ ਆਪਣੇ ਬਸ ਨਹੀਂ ਹੁੰਦੀਆਂ...
ਜਿਥੇ ਨਾ ਕੋਈ ਇਕਰਾਰ
ਨਾ ਕੋਈ ਇਜ਼ਹਾਰ
ਨਾ ਕੋਈ ਹੱਕ
'ਤੇ ਨਾ ਕੋਈ ਦਾਅਵਾ
ਜਤਾਇਆ ਨਹੀਂ ਜਾਂਦਾ
ਜਿੱਥੇ -"ਮੁਹੱਬਤ"
ਬਸ ਅਸਮਾਨੀ ਰੰਗ ਹੁੰਦਾ ਹੈ
ਹੋਰ ਕੁੱਝ ਨਹੀਂ....
'ਤੇ ਸੱਚ ਜਾਣੀ..
ਮੇਰੀ ਮੁਹੱਬਤ ਦੇ ਰੰਗ ਵੀ
ਅਸਮਾਨ ਦੇ ਰੰਗਾਂ 'ਚ
ਤੇਰੇ 'ਹੋਣ' ਦੀ ਹਾਮੀ ਭਰਦੇ ਨੇ
ਜਿਥੇ 'ਮੁਹੱਬਤ ਦੇ ਸੱਚ' ਤੋਂ ਬਾਹਰ
ਕੁੱਝ ਵੀ ਨਹੀਂ....
'ਤੇ ਸੱਚ ਜਾਣੀ..
ਤੂੰ ਮੇਰੀ ਮੁਹੱਬਤ ਦਾ ਅਸਮਾਨ ਹੈਂ...
ਜਿੱਥੇ ਮੈਂ ਉੱਡਣਾ ਹੈ
'ਤੇ ਬਸ......
ਉੱਡਦੇ ਰਹਿਣਾ ਹੈ....!!!!!!!!!!
-ਸਿਮਰਨ.
ਮੈਂ ਤੇਰੇ ਹੱਥਾਂ ਨੂੰ ਚੁੰਮ
ਕੋਈ ਇਕਰਾਰ ਨਹੀਂ ਕੀਤਾ
ਨਾ ਹੀ ਅੱਖਾਂ 'ਚ ਅੱਖਾਂ ਪਾ
ਪਿਆਰ ਜਤਾਇਆ
'ਤੇ ਨਾ ਹੀ....
ਤੇਰੇ ਸੀਨੇ ਤੇ ਸਿਰ ਰੱਖ
ਤੇਰਾ ਹੋਣ ਦਾ ਦਾਅਵਾ ਕੀਤਾ
ਪਰ 'ਸੱਚ' ਜਾਣੀਂ..
ਕੁੱਝ ਗੱਲਾਂ.....
ਇਹਨਾਂ ਤੋਂ ਪਾਰ ਦੀਆਂ ਹੁੰਦੀਆਂ ਨੇ
ਜੋ ਆਪਣੇ ਬਸ ਨਹੀਂ ਹੁੰਦੀਆਂ...
ਜਿਥੇ ਨਾ ਕੋਈ ਇਕਰਾਰ
ਨਾ ਕੋਈ ਇਜ਼ਹਾਰ
ਨਾ ਕੋਈ ਹੱਕ
'ਤੇ ਨਾ ਕੋਈ ਦਾਅਵਾ
ਜਤਾਇਆ ਨਹੀਂ ਜਾਂਦਾ
ਜਿੱਥੇ -"ਮੁਹੱਬਤ"
ਬਸ ਅਸਮਾਨੀ ਰੰਗ ਹੁੰਦਾ ਹੈ
ਹੋਰ ਕੁੱਝ ਨਹੀਂ....
'ਤੇ ਸੱਚ ਜਾਣੀ..
ਮੇਰੀ ਮੁਹੱਬਤ ਦੇ ਰੰਗ ਵੀ
ਅਸਮਾਨ ਦੇ ਰੰਗਾਂ 'ਚ
ਤੇਰੇ 'ਹੋਣ' ਦੀ ਹਾਮੀ ਭਰਦੇ ਨੇ
ਜਿਥੇ 'ਮੁਹੱਬਤ ਦੇ ਸੱਚ' ਤੋਂ ਬਾਹਰ
ਕੁੱਝ ਵੀ ਨਹੀਂ....
'ਤੇ ਸੱਚ ਜਾਣੀ..
ਤੂੰ ਮੇਰੀ ਮੁਹੱਬਤ ਦਾ ਅਸਮਾਨ ਹੈਂ...
ਜਿੱਥੇ ਮੈਂ ਉੱਡਣਾ ਹੈ
'ਤੇ ਬਸ......
ਉੱਡਦੇ ਰਹਿਣਾ ਹੈ....!!!!!!!!!!
-ਸਿਮਰਨ.
Meri sab ton favourite poem
ReplyDelete