ਕਵਿਤਾ

ਤੂੰ ਸਿਰਫ਼ ਅਪਣੇ
'ਕੱਲ੍ਹ' ਨੂੰ ਪਿਆਰ ਕੀਤਾ
'ਕੱਲ੍ਹ' ਚ ਰਿਹਾ
'ਤੇ ਫਿਰ 'ਕੱਲ੍ਹ' ਹੀ ਹੋ ਗਿਆ...

'ਤੇ ਮੈਂ ਤੈਨੂੰ ਅਪਣਾ
'ਅੱਜ' ਸਮਝ
'ਅੱਜ' 'ਚ ਹੀ ਉਡੀਕਦੀ ਰਹੀ
ਕਿ ਸ਼ਾਇਦ ਕਦੀ ਮੈਂ
ਤੇਰਾ 'ਅੱਜ' ਹੋਵਾਂਗੀ...

ਅਫ਼ਸੋਸ......
ਗਿਆ ਕੱਲ੍ਹ ਕਦੀ
ਅੱਜ ਨਹੀਂ ਹੁੰਦਾ
ਨਾ ਤੇਰਾ ਹੋਇਆ ਸੀ
ਤੇ ਹੁਣ......
ਨਾ ਕਦੀ ਮੇਰਾ........।।।।
                  -ਸਿਮਰਨ



Comments

Popular posts from this blog

ਦੋ ਦੋਸਤ-ਸਾਅਦਤ ਹਸਨ ਮੰਟੋ

To the Young Who Want to Die

ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ