Posts

ਸਮੁੰਦਰੀ ਖਾਨਾਬਦੋਸ਼: ਬਜਾਉ ਕਬੀਲਾ

Image
ਬਜਾਉ ਕਬੀਲਾ ਪਰੰਪਰਿਕ ਖਾਨਾਬਦੋਸ਼ ਅਤੇ ਸਮੁੰਦਰੀ ਯਾਤਰੀਆਂ ਦਾ ਕਬੀਲਾ ਹੈ, ਜੋ ਲਗਭਗ 1000 ਸਾਲਾਂ ਤੋਂ ਇੰਡੋਨੇਸ਼ੀਆ, ਫਿਲੀਪੀਨ ਅਤੇ ਮਲੇਸ਼ੀਆ ਦੇ ਤੱਟਾਂ  'ਤੇ ਸ਼ੈਲਫਿਸ਼ ਇਕੱਠਾ ਕਰਦਿਆਂ ਵੱਸਦਾ ਆ ਰਿਹਾ ਹੈ। ਇਹ ਕਬੀਲਾ ਸਮੁੰਦਰੀ ਖਾਨਾਬਦੋਸ਼ ਜਾਂ ਸਮੁੰਦਰੀ ਜਿਪਸੀ ਵਜੋਂ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਸਮੁੰਦਰੀ ਖਾਨਾਬਦੋਸ਼ਾਂ ਦੇ ਤਿੰਨ ਵੱਖੋ-ਵੱਖਰੇ ਸਮੂਹ ਹਨ- ਓਰੰਗ ਲੌਟ ਕਬੀਲਾ, ਬਜਾਉ ਕਬੀਲਾ ਅਤੇ ਮੋਕਨ ਕਬੀਲਾ। ਇਨ੍ਹਾਂ ਸਮੂਹਾਂ ਵਿਚੋਂ ਸਭ ਤੋਂ ਵੱਡਾ ਸਮੁੰਦਰੀ ਜਿਪਸੀਆਂ ਦਾ ਸਮੂਹ 'ਬਜਾਉ' ਹੈ। ਇਸ ਸਮੇਂ ਘੱਟੋ-ਘੱਟ 100,000 ਦੇ ਕਰੀਬ ਬਜਾਉ ਲੋਕ ਹਨ, ਵਿਕੀਪੀਡੀਆ ਅਨੁਸਾਰ ਇਹ ਗਿਣਤੀ ਇਸ ਤਰ੍ਹਾਂ ਹੈ- ਫਿਲੀਪੀਨ 470,000, ਮਲੇਸ਼ੀਆ 436,672, ਇੰਡੋਨੇਸ਼ੀਆ 345,000 ਅਤੇ ਬਰੁਨੇਈ 12,000 ਦੇ ਕਰੀਬ ਹਨ, ਪਰ ਪੂਰੀ ਤਰ੍ਹਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਬਜਾਉ ਲੋਕਾਂ ਕੋਲ ਪਹਿਚਾਣ ਪੱਤਰ ਜਾਂ ਇਸ ਨਾਲ ਸਬੰਧਿਤ ਕੋਈ ਦਸਤਾਵੇਜ਼ ਨਹੀਂ ਹੁੰਦੇ। ਉਹ ਕਿਸ਼ਤੀਆਂ 'ਚ ਤੱਟਾਂ 'ਤੇ ਘੁੰਮਦੇ ਰਹਿੰਦੇ ਹਨ ਅਤੇ ਨਵੇਂ ਪਿੰਡ ਵਸਾਉਂਦੇ ਰਹਿੰਦੇ ਹਨ। ਉਨ੍ਹਾਂ ਦੇ ਪਿੰਡ ਬਹੁਤ ਖ਼ਾਸ ਹੁੰਦੇ ਹਨ, ਕਿਉਂਕਿ ਉਹ ਸਮੁੰਦਰ ਦੀ ਸਤਹ ‘ਤੇ ਬਣਾਏ ਗਏ ਹੁੰਦੇ ਹਨ। ਸਾਡੇ ਵਾਂਗ ਪਰਿਵਾਰ ਦੀ ਦੇਖਭਾਲ ਕਰਨਾ ਬਜਾਉ ਕਬੀਲੇ 'ਚ ਵੀ ਸਭ ਤੋਂ ਵੱਧ ਜ਼ਰੂਰੀ ਸਮਝਿਆ ਜਾਂਦਾ ਹੈ। ਉਹ ਆਪਣੇ ਬੱਚਿਆਂ ਨੂੰ ਅੱਠ ਸਾਲ ਦੀ ਉਮਰ ਤੋਂ ਹੀ ਤੈਰਨਾ, ਡੂੰਘੀ ਡੁਬਕ...

ਇਕੱਲੇ ਹੋ!!!

Image
ਕਈ ਵਾਰ ਅਸੀਂ ਅਜਿਹੇ ਹਾਲਾਤਾਂ ਵਿੱਚ ਵਿਚਰ ਰਹੇ ਹੁੰਦੇ ਹਾਂ ਕਿ ਸਾਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਹੁੰਦਾ ਕਿ ਸਾਨੂੰ ਕੀ ਕਰਨਾ ਚਾਹੀਂਦਾ ਹੈ, ਸਾਡਾ ਪੜ੍ਹਿਆ ਲਿਖਿਆ..ਸਿੱਖਿਆ ਹੋਇਆ ਸਭ ਕੁਝ ਅਸਲ ਹਾਲਾਤਾਂ ਤੋਂ ਬਾਹਰ ਦਾ ਲੱਗਣ ਲੱਗ ਜਾਂਦਾ ਹੈ। ਕੋਈ ਵੀ ਚੀਜ਼ ਜਾਂ ਕਿਸੇ ਵੀ ਤਰ੍ਹਾ ਦੀ ਸਲਾਹ ਬੇ-ਅਸਰ ਹੋ ਜਾਂਦੀ ਹੈ। ਨਿੱਕੀ ਨਿੱਕੀ ਗੱਲ 'ਤੇ ਗੁੱਸਾ 'ਤੇ ਖਿਝ ਆਦਤ ਬਣ ਜਾਂਦੀ ਹੈ। ਅਸੀਂ ਇਕੱਲੇ ਮਹਿਸੂਸ ਕਰਦੇ ਹਾਂ। ਸਾਨੂੰ ਲੱਗਦਾ ਹੈ, ਸਾਡਾ ਕੋਈ ਦੋਸਤ ਹੀ ਨਹੀਂ ਹੈ, ਕਿਸੇ ਨੂੰ ਸਾਡੀ ਕੋਈ ਫ਼ਿਕਰ ਹੀ ਨਹੀਂ ਹੈ। ਕੋਈ ਫੋਨ ਕਿਉਂ ਨਹੀਂ ਕਰਦਾ। ਮੈਂ ਹੀ ਹਮੇਸ਼ਾ ਫੋਨ ਕਿਉਂ ਕਰਾਂ? ਮੇਰੀ ਕੋਈ ਕਦਰ ਹੀ ਨਹੀਂ । ਮੇਰਾ ਹੋਣਾ ਜਾਂ ਨਾ ਹੋਣਾ ਇਕ ਬਰਾਬਰ ਹੈ, ਮੇਰੇ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਨੂੰ ਕੁਝ ਸਮਝ ਕਿਉਂ ਨਹੀਂ ਆਉਂਦਾ? ਮੇਰੇ ਘਰ ਦੇ..ਤੇ ਮੇਰੇ ਦੋਸਤ ਮੇਰੇ 'ਚ ਕਮੀਆਂ ਕਿਉ ਕੱਢਦੇ ਰਹਿੰਦੇ ਨੇ? ਕਿਸੇ ਨੂੰ ਮੈਂ ਚੰਗਾ/ਚੰਗੀ ਕਿਉਂ ਨਹੀਂ ਲੱਗਦੀ? ਅਜਿਹਾ ਕੁਝ ਪਤਾ ਨਹੀਂ ਕੀ-ਕੀ ਸਾਡੇ ਮਨ 'ਚ ਆਉਂਦਾ ਰਹਿੰਦਾ ਹੈ। ਇਹ ਮਨ ਦੀ ਅਜਿਹੀ ਸਥਿਤੀ ਹੈ, ਜਿਸਨੂੰ ਡਿਪਰੇਸ਼ਨ, ਮਾਨਸਿਕ ਤਨਾਓ ਕਿਹਾ ਜਾਂਦਾ ਹੈ।  ਮਨ ਦੀਆਂ ਅਜਿਹੀਆਂ ਉਲਝਣਾਂ ਵਿਚ ਗ੍ਰਸਤ ਵਿਅਕਤੀ ਕਿਸੇ ਨਾਲ ਖੁਲ੍ਹ ਕੇ ਗੱਲ ਨਹੀਂ ਕਰ ਸਕਦਾ। ਸਾਂਝੀ ਕਰੇਗਾ ਵੀ ਤਾਂ ਅਸਹਿਜ ਰਹੇਗਾ,  ਉਹ ਹਰ ਕਿਸੇ ਨਾਲ ਆਪਣੇ ਹਾਲਾਤ ਸਾਂਝਾ ਕਰਨ ਤੋਂ ਕਤਰਾਉਂਦਾ ਹੈ। ਅਜਿਹੇ ਦ...

ਹੁਮਾਯੂੰ ਦਾ ਮਕਬਰਾ

Image
ਰਾਜਧਾਨੀ ਦਿੱਲੀ ਵਿਚ ਹੁਮਾਯੂੰ ਦਾ ਮਕਬਰਾ ਮਹਾਨ ਮੁਗਲ ਵਾਸਤੂਕਲਾ ਦਾ ਸ਼ਾਨਦਾਰ ਨਮੂਨਾ ਹੈ। ਇਸਨੂੰ ਮਕਬਰਾ-ਏ-ਹੁਮਾਯੂੰ ਤੁਰਕਿਸ਼ ਅਤੇ ਹੁਮਾਯੂੰ ਕਬਰੀ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਹੁਮਾਯੂੰ ਦੀ ਮੌਤ 1556 'ਚ ਹੋਈ ਸੀ ਅਤੇ ਇਹ ਮਕਬਰਾ ਉਸਦੀ ਰਾਣੀ ਹਮੀਦਾ ਬਾਨੋ ਬੇਗਮ, ਜਿਸਨੂੰ ਹਾਜੀ ਬੇਗਮ ਵਜੋਂ ਵੀ ਜਾਣਿਆ ਜਾਂਦਾ ਹੈ, ਉਸਨੇ ਹੁਮਾਯੂੰ ਦੀ ਮੌਤ ਤੋਂ 14 ਸਾਲ ਬਾਅਦ 1569 ਵਿਚ ਇਸ ਮਕਬਰੇ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਇਹ ਪਹਿਲੀ ਮੁਗਲ ਕਲਾ ਦੀ ਸ਼ਾਨਦਾਰ ਉਦਾਹਰਨ ਹੈ, ਜੋ ਫ਼ਾਰਸੀ ਸਥਾਪਤ ਕਲਾ ਤੋਂ ਪ੍ਰੇਰਿਤ ਸੀ। ਇਸ ਮਕਬਰੇ ਦਾ ਵਸਤੂਕਾਰ ਮਿਰਕ ਮਿਰਜ਼ਾ ਘਿਆਥ ਨਾਮੀ ਇਕ ਫ਼ਾਰਸੀ ਸੀ, ਜਿਸਨੂੰ ਹਾਜੀ ਬੇਗਮ ਦੁਆਰਾ ਨਿਯੁਕਤ ਕੀਤਾ ਗਿਆ ਸੀ।ਇਸ ਦੀ ਵਿਲੱਖਣ ਸੁੰਦਰਤਾ ਨੂੰ ਕਈ ਵੱਡੀਆਂ ਆਰਕੀਟੈਕਚਰਲ ਨਵੀਨਤਾਵਾਂ ਦੁਆਰਾ ਪ੍ਰੇਰਿਤ ਕਿਹਾ ਜਾ ਸਕਦਾ ਹੈ, ਜਿਸ ਕਾਰਨ ਇਕ ਅਨੌਖਾ ਤਾਜ ਮਹਿਲ ਦਾ ਨਿਰਮਾਣ ਹੋਇਆ। ਬਹੁਤ ਸਾਰੇ ਤਰੀਕਿਆਂ ਨਾਲ, ਸ਼ਾਨਦਾਰ ਲਾਲ ਅਤੇ ਚਿੱਟੇ ਰੇਤਲੇ ਪੱਥਰ ਨਾਲ ਬਣੀ ਇਹ ਇਮਾਰਤ ਆਗਰਾ ਅਰਥਾਤ ਤਾਜ ਮਹਿਲ ਦੇ ਪ੍ਰਸਿੱਧ ਪਿਆਰ ਸਮਾਰਕ ਜਿੰਨੀ ਸ਼ਾਨਦਾਰ ਹੈ। ਇਹ ਇਤਿਹਾਸਕ ਸਮਾਰਕ ਹੁਮਾਯੂੰ ਦੀ ਮਹਾਰਾਣੀ ਹਮੀਦਾ ਬਾਨੋ ਬੇਗਮ (ਹਾਜੀ ਬੇਗਮ) ਨੇ ਲਗਭਗ 15 ਲੱਖ ਦੀ ਲਾਗਤ ਨਾਲ ਬਣਾਈ ਸੀ। ਇਹ ਮੰਨਿਆ ਜਾਂਦਾ ਹੈ ਕਿ ਉਸਨੇ ਇਸ ਮਕਬਰੇ ਨੂੰ ਡਿਜ਼ਾਇਨ ਕੀਤਾ ਹੈ। ਇਸ ਸਮਾਰਕ ਦੀ ਮਹਿਮਾ ਤਾਂ ਹੀ ਸਪਸ਼ਟ ਹੁੰਦੀ ਹੈ ਜਦੋਂ...

ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ

Image
ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ  ਭਾਈ ਵੀਰ ਸਿੰਘ ਇੱਕ ਮਹਾਨ ਕਵੀ, ਦਾਰਸ਼ਨਿਕ ਤੇ ਵਿਦਵਾਨ ਸਨ, ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਨ੍ਹਾਂ ਨੂੰ 'ਭਾਈ ਜੀ' ਆਖਿਆ ਜਾਣ ਲੱਗਾ। ਉਨ੍ਹਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ। ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਈ: ਨੂੰ ਅੰਮ੍ਰਿਤਸਰ ਵਿਖੇ ਡਾ: ਚਰਨ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਘਰਾਣੇ ਦਾ ਸੰਬੰਧ ਸਿੱਖ ਇਤਿਹਾਸ ਦੇ ਪ੍ਰਸਿੱਧ ਦੀਵਾਨ ਕੌੜਾ ਮੱਲ ਨਾਲ ਸੀ ਅਤੇ ਉਨ੍ਹਾਂ ਦੇ ਦਾਦਾ ਜੀ ਕਾਹਨ ਸਿੰਘ ਮੰਨੇ ਪ੍ਰਮੰਨੇ ਧਾਰਮਿਕ ਵਿਆਕਤੀ ਸਨ, ਜਿਹੜੇ ਕਿ ਸੰਸਕ੍ਰਿਤੀ ਦੇ ਬ੍ਰਿਜ ਭਾਸ਼ਾ ਦੇ ਚੰਗੇ ਗਿਆਨੀ ਵੀ ਸਨ ਤੇ ਉਨ੍ਹਾਂ ਦੇ ਨਾਨਾ ਜੀ ਪੰਡਿਤ ਹਜ਼ਾਰਾ ਸਿੰਘ ਮਹਾਨ ਵਿਦਵਾਨ ਸਨ। ਉਨ੍ਹਾਂ ਦੇ ਪੂਰਵਜ਼ 'ਦੀਵਾਨ ਕੌੜਾ ਮੱਲ' ਦੀ 18ਵੀਂ ਸਦੀ ਦੇ ਵਿਚਕਾਰਲੇ ਸਮੇਂ ਦੌਰਾਨ ਪੰਜਾਬ ਦੇ ਇਤਿਹਾਸ 'ਚ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਹੈ। 1748 ਈ: 'ਚ ਮੀਰ ਮੰਨੂੰ (ਮੀਰ ਮੁਅੱਯਨੁਲ ਮੁਲਕ) ਲਾਹੌਰ ਅਤੇ ਮੁਲਤਾਨ ਦਾ ਸੂਬਾ ਨਿਰਧਾਰਿਤ ਹੋਇਆ ਸੀ। ਉਸਨੇ ਸਿੱਖਾਂ ਦੇ ਵਿਰੋਧ 'ਚ ਸਿੱਖਾਂ 'ਤੇ ਬਹੁਤ ਜ਼ੁਲਮ ਕੀਤੇ ਸਨ। ਜਦੋਂ ਉਸਨੇ ਕੌੜਾ ਮ...

ਪੀਲ਼ਾ ਜ਼ਰਦ

Image
ਜ਼ਰਦ   ਲਕੀਰਾਂ  ‘ ਚ ਮੈਂ  -  ਪੀਲ਼ਾ   ਜ਼ਰਦ   ਹੋ   ਜਾਂਦਾ   ਹਾਂ ਕੁਝ   ਸਮੇਂ   ਲਈ ਅਪਣੇ   ਆਪ   ਤੋਂ ਬੇ - ਪਰਦ ਹੋ   ਜਾਂਦਾ   ਹਾਂ ਤੂੰ   ਤਪਸ਼   ਕਿਸੇ   ਥਾਰ   ਦੀ ਬੇਨਾਮ   ਜਿਹਾ ਮੈਂ   ਜ਼ਖ਼ਮ   ਤੇਰਾ ਤੇਰੇ   ਛੂਹਦਿਆਂ   ਬਲਦਾਂ ,  ਬੁਝਦਾ ਮੈਂ   ਯਖ਼   ਸਰਦ   ਹੋ   ਜਾਂਦਾ   ਹਾਂ  ...!!! poem and pic click by ਸਿਮਰਨ

Article: ਵੱਖਰਾ ਹੋਣਾ..ਗੁਨਾਹ ਨਹੀਂ ਹੈ।

Image
(photo from google) ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥ ੧॥ ਕੋਈ ਸ਼ੱਕ ਨਹੀਂ ਹੈ ਕਿ ਸਮੁੱਚੀ ਕਾਇਨਾਤ ਕਿਸੇ ਇਕ ਅਲਾਹੀ ਨੂਰ ਵਿਚੋਂ ਉਪਜੀ ਹੈ ਅਤੇ ਇਸ ਸਮੁੱਚੀ ਕੁਦਰਤ ਦੇ ਜੀਵ, ਬਨਸਪਤੀ, ਮਨੁੱਖ, ਮਨੁੱਖੀ ਸਮਾਜ ...ਇਥੋ ਤੱਕ ਕਿ ਹਰ ਉਹ ਵਸਤ, ਸਥਿਤੀ, ਸੋਚ ਜਾਂ ਸਮਝ ਜਿਸ ਵਿੱਚ ਅਸੀਂ ਵਿਚਰ ਰਹੇ ਹਾਂ ਜਾਂ ਜਿਸ ਅਨੁਸਾਰ ਸਾਡਾ ਆਲਾ-ਦੁਆਲਾ ਘੜ੍ਹਿਆ ਜਾ ਰਿਹਾ ਹੈ, ਉਸਦਾ ਕੋਈ ਇਕ ਰੰਗ ਨਹੀਂ ਹੈ ਸਗੋਂ ਅਨੰਤ ਰੰਗ ਹਨ। ਕੁਦਰਤ ਵੱਲੋਂ ਸਿਰਜਿਤ ਹਰ ਰੰਗ ਆਪਣੇ ਆਪ ‘ਚ ਵੱਖਰਾ ਅਤੇ ਖ਼ਾਸ ਹੈ। ਇਹ ਵੱਖਰਾਪਣ ਕੋਈ ਖ਼ਾਮੀ ਨਹੀਂ ਹੈ ਬਲਕਿ ਜ਼ਿੰਦਗੀ ਦੀ ਖੂਬਸੂਰਤੀ ਹੈ। ਮੈਂ ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੇਖੀ, ਜੋ ਕੁਝ ਅਜਿਹੇ ਹੀ ਰੰਗ ਦੀ ਪੇਸ਼ਕਾਰੀ ਕਰਦੀ ਹੈ, ਜਿਸ ਵਿੱਚ ਲੈਸਬੀਅਨ ਭਾਵ ‘‘ਸਮਲਿੰਗਕਤਾ’ ਨੂੰ ਅਧਾਰ ਬਣਾਇਆ ਗਿਆ ਹੈ। ਐਲ.ਜੀ.ਬੀ.ਟੀ. ਸਮੁਦਾਇ ਭਾਵ ਲੈਸਬੀਅਨ, ਗੇਅ, ਬਾਇਸੈਕਸੁਅਲ ਅਤੇ ਟਰਾਂਸਜੈਂਡਰ ਸਾਡੇ ਸਮਾਜ ਦਾ ਇਕ ਅਜਿਹਾ ਤਬਕਾ ਹੈ, ਜਿਨ੍ਹਾਂ ਦੇ ਹੁਨਰਾਂ, ਪ੍ਰਾਪਤੀਆਂ ਅਤੇ ਸਮਝ ਨੂੰ ਵੇਖਿਆ ਬਿਨ੍ਹਾਂ ਹੀ ਅਸੀਂ ਹਾਸ਼ੀਆ ‘ਤੇ ਧੱਕ, ਆਪਣੀ ‘ਇਨਸਾਨੀਅਤ’ ਅਤੇ ਇਨ੍ਹਾਂ ਦੇ ‘ਇਨਸਾਨ ਹੋਣ’ ‘ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹਾਂ, ਜਦੋਂ ਕਿ ਇਹ ਸਮੁਦਾਇ ਮਨੁੱਖੀ ਹੋਂਦ ਤੋਂ ਹੀ ਸਾਡੇ ਸਮਾਜ ਦਾ ਹਿੱਸਾ ਹੈ।  ਐਲ.ਜੀ.ਬੀ....

ਬਦਲਦੇ ਮਹੌਲ ਨਾਲ ਬਦਲਦੇ ਖ਼ਿਆਲ..ਮਹਿਜ਼ ਖ਼ਿਆਲ

Image
ਬਦਲਦੇ ਮਹੌਲ ਨਾਲ ਬਦਲਦੇ ਖ਼ਿਆਲ..ਮਹਿਜ਼ ਖ਼ਿਆਲ ਮੈਂ +2 ਕਰਨ ਤੋਂ ਬਾਅਦ ਬੀ.ਏ. ਲਈ ਪੰਜਾਬੀ ਯੂਨੀਵਰਸਿਟੀ ਆ ਗਈ ਸੀ। ਕਹਿ ਸਕਦੇ ਆ ਕਿ ਪਹਿਲੀ ਵਾਰ ਘਰੋਂ ਪਟਿਆਲੇ ਲਈ ਹੀ ਨਿਕਲੀ, ਮੈਨੂੰ ਰਿਸ਼ਤੇਦਾਰੀ 'ਚ ਜਾਣਾ ਬਿਲਕੁਲ ਨਹੀਂ ਪਸੰਦ 'ਤੇ ਨਾ ਹੀ ਮੈਂ ਜ਼ਿਆਦਾ ਕਦੀ ਗਈ..ਜੇ ਕਦੀ ਗਈ ਤਾਂ ਸ਼ਾਮ ਤੱਕ ਘਰ ਵਾਪਸੀ। ਚੰਗਾ ਇਸ ਕਰਕੇ ਨਹੀਂ ਸੀ ਲੱਗਦਾ ਹੁੰਦਾ ਕਿਉਂਕਿ ਤੁਹਾਨੂੰ ਕੁੜੀ ਹੋਣ ਕਰਕੇ ਬਹੁਤ ਸਿਆਣਾ ਜਾ ਬਣ ਕੇ ਵਿਵਹਾਰ ਕਰਨਾ ਪੈਂਦਾ ਏ। ਜਿਵੇਂ ਉਚੀ ਨਾ ਬੋਲਣਾ, ਜ਼ਿਆਦਾ ਨਾ ਬੋਲਣਾ, ਰਸੋਈ 'ਚ ਮਦਦ ਕਰਨੀ, ਹੋਰ ਪਤਾ ਨਹੀਂ ਕੀ-ਕੀ!! ਜਿਨ੍ਹਾਂ 'ਚੋਂ ਮੈਨੂੰ ਕੁਝ ਵੀ ਕਰਨਾ ਪਸੰਦ ਨਹੀਂ। ਚੁੱਪ ਰਹਿਣਾ ਤਾਂ ਆਪਣੀ ਮਰਜ਼ੀ ਨਾਲ, ਉਚੀ-ਉਚੀ ਹੱਸਣਾ ਤਾਂ ਆਪਣੀ ਮਰਜ਼ੀ ਨਾਲ..ਗੱਲਾਂ ਕਰਨੀਆਂ ਜਾਂ ਨਾ ਕਰਨੀਆਂ ਉਹ ਵੀ ਆਪਣੀ ਮਰਜ਼ੀ ਨਾਲ। ਖੈਰ..!! ਪਟਿਆਲੇ ਆ ਕੇ ਪਿੰਡ ਨਾਲੋਂ ਮਹੌਲ ਥੋੜ੍ਹਾ ਸੁਖਾਵਾਂ ਲੱਗਿਆ। ਇੱਥੇ ਮੈਂ ਆਪਣੀ ਮਰਜ਼ੀ ਨਾਲ ਬਿਨ੍ਹਾਂ ਕਿਸੇ ਡਰ ਤੋਂ ਆ ਜਾ ਸਕਦੀ ਸੀ..ਇੱਕਲੀ ਬਜ਼ਾਰ..ਮੇਲੇ-ਤਿਉਹਾਰ ਵੇਖ ਸਕਦੀ ਸੀ, ਇਥੇ ਆ ਕੇ ਮੈਂ ਪਹਿਲੀ ਵਾਰ ਅਜ਼ਾਦੀ ਨਾਲ, ਬਿਨ੍ਹਾਂ ਛੇੜਛਾੜ ਦੇ ਡਰ ਤੋਂ ਵਿਸਾਖੀ ਦਾ ਮੇਲਾ ਵੇਖਿਆ 'ਤੇ ਪਹਿਲੀ ਵਾਰ ਹੀ ਸ਼ਾਮ ਦਾ ਦੁਸ਼ਹਿਰਾ। ਮੈਂ ਯੂਨੀਵਰਸਿਟੀ ਆ ਕੇ ਬਹੁਤ ਕੁਝ ਸਿੱਖਿਆ। ਚੰਗੇ ਅਧਿਆਪਕ ਮਿਲੇ..ਚੰਗੇ ਦੋਸਤ। ਪਟਿਆਲੇ ਬੀ.ਏ. ਐਮ.ਏ. ਕਰਨ ਤੋਂ ਬਾਅਦ ਮੈਂ ਦਿੱਲੀ ਆ ਗਈ, ਜਿਥੇ...