ਬਦਲਦੇ ਮਹੌਲ ਨਾਲ ਬਦਲਦੇ ਖ਼ਿਆਲ..ਮਹਿਜ਼ ਖ਼ਿਆਲ
ਬਦਲਦੇ ਮਹੌਲ ਨਾਲ ਬਦਲਦੇ ਖ਼ਿਆਲ..ਮਹਿਜ਼ ਖ਼ਿਆਲ
ਮੈਂ +2 ਕਰਨ ਤੋਂ ਬਾਅਦ ਬੀ.ਏ. ਲਈ ਪੰਜਾਬੀ ਯੂਨੀਵਰਸਿਟੀ ਆ ਗਈ ਸੀ। ਕਹਿ ਸਕਦੇ ਆ ਕਿ ਪਹਿਲੀ ਵਾਰ ਘਰੋਂ ਪਟਿਆਲੇ ਲਈ ਹੀ ਨਿਕਲੀ, ਮੈਨੂੰ ਰਿਸ਼ਤੇਦਾਰੀ 'ਚ ਜਾਣਾ ਬਿਲਕੁਲ ਨਹੀਂ ਪਸੰਦ 'ਤੇ ਨਾ ਹੀ ਮੈਂ ਜ਼ਿਆਦਾ ਕਦੀ ਗਈ..ਜੇ ਕਦੀ ਗਈ ਤਾਂ ਸ਼ਾਮ ਤੱਕ ਘਰ ਵਾਪਸੀ। ਚੰਗਾ ਇਸ ਕਰਕੇ ਨਹੀਂ ਸੀ ਲੱਗਦਾ ਹੁੰਦਾ ਕਿਉਂਕਿ ਤੁਹਾਨੂੰ ਕੁੜੀ ਹੋਣ ਕਰਕੇ ਬਹੁਤ ਸਿਆਣਾ ਜਾ ਬਣ ਕੇ ਵਿਵਹਾਰ ਕਰਨਾ ਪੈਂਦਾ ਏ। ਜਿਵੇਂ ਉਚੀ ਨਾ ਬੋਲਣਾ, ਜ਼ਿਆਦਾ ਨਾ ਬੋਲਣਾ, ਰਸੋਈ 'ਚ ਮਦਦ ਕਰਨੀ, ਹੋਰ ਪਤਾ ਨਹੀਂ ਕੀ-ਕੀ!! ਜਿਨ੍ਹਾਂ 'ਚੋਂ ਮੈਨੂੰ ਕੁਝ ਵੀ ਕਰਨਾ ਪਸੰਦ ਨਹੀਂ। ਚੁੱਪ ਰਹਿਣਾ ਤਾਂ ਆਪਣੀ ਮਰਜ਼ੀ ਨਾਲ, ਉਚੀ-ਉਚੀ ਹੱਸਣਾ ਤਾਂ ਆਪਣੀ ਮਰਜ਼ੀ ਨਾਲ..ਗੱਲਾਂ ਕਰਨੀਆਂ ਜਾਂ ਨਾ ਕਰਨੀਆਂ ਉਹ ਵੀ ਆਪਣੀ ਮਰਜ਼ੀ ਨਾਲ। ਖੈਰ..!! ਪਟਿਆਲੇ ਆ ਕੇ ਪਿੰਡ ਨਾਲੋਂ ਮਹੌਲ ਥੋੜ੍ਹਾ ਸੁਖਾਵਾਂ ਲੱਗਿਆ। ਇੱਥੇ ਮੈਂ ਆਪਣੀ ਮਰਜ਼ੀ ਨਾਲ ਬਿਨ੍ਹਾਂ ਕਿਸੇ ਡਰ ਤੋਂ ਆ ਜਾ ਸਕਦੀ ਸੀ..ਇੱਕਲੀ ਬਜ਼ਾਰ..ਮੇਲੇ-ਤਿਉਹਾਰ ਵੇਖ ਸਕਦੀ ਸੀ, ਇਥੇ ਆ ਕੇ ਮੈਂ ਪਹਿਲੀ ਵਾਰ ਅਜ਼ਾਦੀ ਨਾਲ, ਬਿਨ੍ਹਾਂ ਛੇੜਛਾੜ ਦੇ ਡਰ ਤੋਂ ਵਿਸਾਖੀ ਦਾ ਮੇਲਾ ਵੇਖਿਆ 'ਤੇ ਪਹਿਲੀ ਵਾਰ ਹੀ ਸ਼ਾਮ ਦਾ ਦੁਸ਼ਹਿਰਾ। ਮੈਂ ਯੂਨੀਵਰਸਿਟੀ ਆ ਕੇ ਬਹੁਤ ਕੁਝ ਸਿੱਖਿਆ। ਚੰਗੇ ਅਧਿਆਪਕ ਮਿਲੇ..ਚੰਗੇ ਦੋਸਤ।
ਪਟਿਆਲੇ ਬੀ.ਏ. ਐਮ.ਏ. ਕਰਨ ਤੋਂ ਬਾਅਦ ਮੈਂ ਦਿੱਲੀ ਆ ਗਈ, ਜਿਥੇ ਆਉਣਾ ਮੇਰੇ ਲਈ ਜਾਂ ਕਹਿ ਲਉ ਇਕ ਪਿੰਡ ਦੀ ਕੁੜੀ ਲਈ ਸੌਖਾ ਨਹੀਂ ਸੀ। ਦਿੱਲੀ ਵਿਚ ਵਾਪਰਦੇ ਰੋਜ਼ ਹਾਦਸਿਆਂ ਕਾਰਨ ਘਰਦਿਆਂ ਨੇ ਮੈਨੂੰ ਪੰਜਾਬ ਵਿਚ ਚੰਡੀਗੜ੍ਹ ਜਾਂ ਕਿਸੇ ਵੀ ਹੋਰ ਚੰਗੇ ਅਦਾਰੇ ਪੜ੍ਹਨ ਦੀ ਪਹਿਲ ਦਿੱਤੀ, ਪਰ ਮੈਂ ਪੰਜਾਬ ਦੇ ਬਾਹਰ ਦੀ ਦੁਨੀਆਂ ਵੇਖਣਾ ਚਾਹੁੰਦੀ ਸੀ, ਸੋ ਮੇਰੀ ਇਹ ਨਵੀਂ ਦੁਨੀਆਂ ਦੀ ਚਾਹਤ ਮੈਨੂੰ ਦਿੱਲੀ ਯੂਨੀਵਰਸਿਟੀ ਲੈ ਆਈ। ਇੱਥੇ ਮਹੌਲ ਪਟਿਆਲੇ ਨਾਲੋ ਬਿਲਕੁਲ ਅਲੱਗ। ਅਸਲ 'ਚ ਤੁਸੀਂ ਜਿੱਥੇ-ਜਿੱਥੇ ਜਾਂਦੇ ਹੋ, ਬਹੁਤ ਕੁਝ ਤੁਹਾਡੇ ਨਾਲ-ਨਾਲ ਚੱਲਦਾ ਹੈ.. ਤੁਹਾਡੀ ਸੋਚ.. ਤੁਹਾਡਾ ਦਾਇਰਾ.. ਤੁਹਾਡਾ ਪਰਿਵਾਰ.. ਅੱਗੋਂ ਪਰਿਵਾਰ ਦੀ ਸੋਚ .. ਤੁਹਾਡੇ ਆਲੇ- ਦੁਆਲੇ ਦੀ ਸੋਚ.. ਬਹੁਤ ਕੁਝ। ਜਿਵੇਂ-ਜਿਵੇਂ ਮੇਰੀ ਖ਼ੁਦ ਦੀ ਸੋਚ ਵਿਚ ਬਦਲਾਅ ਆ ਰਿਹਾ ਸੀ, ਉਵੇਂ ਉਵੇਂ ਮੇਰੇ ਪਰਿਵਾਰ ਦੀ ਸੋਚ 'ਚ ਵੀ ਕੁਝ ਬਦਲਾਅ ਆ ਰਿਹਾ ਸੀ 'ਤੇ ਆਲੇ-ਦੁਆਲੇ ਦਾ ਮਹੌਲ ਤਾਂ ਕਦੀ ਲੱਗਿਆ ਹੀ ਨਹੀਂ ਸੀ ਕਿ ਕੁਝ ਬਦਲਾਅ ਨਹੀਂ ਹੈ ਕਿਉਂਕਿ ਬਾਹਰ ਤੁਸੀਂ ਆਪਣੇ ਇਕ ਖ਼ਾਸ ਦਾਇਰੇ 'ਚ ਰਹਿੰਦੇ ਹੋ, ਜੋ ਤੁਸੀਂ ਖੁਦ ਚੁਣਿਆ ਹੁੰਦਾ ਅਤੇ ਉਸ ਤੋਂ ਬਾਹਰ ਕਿਸੇ ਨੂੰ ਜਾਣਦੇ ਨਹੀਂ ਹੁੰਦੇ ਤਾਂ ਇਹ ਫ਼ਰਕ ਵੀ ਨਹੀਂ ਪੈਂਦਾ ਕਿ ਕੌਣ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ। ਘਰ ਤੋਂ ਬਾਹਰ ਤੁਸੀਂ ਉਨ੍ਹਾਂ 'ਚਾਰ ਲੋਕਾਂ' ਤੋਂ ਅਨਜਾਣ ਹੁੰਦੇ ਹੋ, ਜੋ ਤੁਹਾਡੇ 'ਤੇ ਸਿਰਫ਼ 'ਕੁੜੀ' ਹੋਣ ਕਰਕੇ ਉਂਗਲ ਉਠਾ ਸਕਦੇ ਨੇ। ਤੁਹਾਡੀ ਜ਼ਿੰਦਗੀ ਸਿਰਫ਼ ਤੁਹਾਡੀ ਹੁੰਦੀ ਹੈ, ਜੋ ਤੁਹਾਡੀ ਹੀ ਹੋਣੀ ਚਾਹੀਂਦੀ ਹੈ।
ਨਵੀਂ ਜਗ੍ਹਾ ਜਾਣ ਨਾਲ ਬਹੁਤ ਕੁਝ ਨਵਾਂ ਹੋ ਜਾਂਦਾ ਹੈ ਜਾਂ ਕਹਿ ਲਓ ਬਹੁਤ ਗੱਲਾਂ ਤੁਹਾਡੇ ਲਈ ਬਦਲ ਜਾਂਦੀਆਂ ਹਨ। ਦਿੱਲੀ ਨੇ ਮੈਨੂੰ ਪਟਿਆਲੇ ਨਾਲੋਂ ਹੋਰ ਆਜ਼ਾਦੀ ਦਿੱਤੀ। ਕੁੜੀ ਹੋਣ ਕਰਕੇ ਅਚੇਤਨ ਮਨ 'ਚ ਜੋ ਵੀ ਬੰਦਿਸ਼ਾਂ ਸਨ, ਉਹ ਸਭ ਟੁੱਟ ਗਈਆਂ। ਬੇਸ਼ੱਕ ਘਰ ਦਿਆਂ ਨੇ ਮੇਰੇ ਲਈ ਸ਼ੁਰੂ ਤੋਂ ਹੀ ਕੋਈ ਬੰਦਿਸ਼ ਨਹੀਂ ਰੱਖੀ, ਪਰ ਮਾਪਿਆਂ ਤੋਂ ਬਿਨ੍ਹਾਂ ਵੀ ਇਕ ਦੂਜੀ ਸ਼ੈਅ ਹੁੰਦੀ ਹੈ- ਤੁਹਾਡਾ ਆਲਾ-ਦੁਆਲਾ, ਗੁਆਂਢ, ਪਿੰਡ- ਜਾਂ ਕਹਿ ਲਉ ਉਹ 'ਚਾਰ ਲੋਕ' ਜੋ ਚਾਹੇ-ਅਣਚਾਹੇ ਤੁਹਾਨੂੰ 'ਕੁੜੀਆਂ' ਵਾਂਗ ਰਹਿਣ ਲਈ ਜਤਾਉਂਦੇ ਰਹਿੰਦੇ ਹਨ। ਮੈਨੂੰ ਯਾਦ ਹੈ -ਮੈਂ 6-7 'ਚ ਪੜ੍ਹਦੀ ਸੀ ਤੇ ਸਕੂਲ ਡਰੈੱਸ ਮੈਂ ਪੈਂਟ-ਸ਼ਰਟ ਪਾਉਂਦੀ ਸੀ। ਇਕ ਦਿਨ ਸਕੂਲ ਤੋਂ ਆਉਂਦਿਆਂ ਇਕ ਬਾਬੇ ਨੇ ਮੈਨੂੰ ਰੋਕ ਕੇ ਪੁਛਿਆ ਕਿ ਮੈਂ ਕਿੰਨਾ ਦੀ ਕੁੜੀ ਹਾਂ- ਮੇਰੇ ਜਵਾਬ ਦੇਣ 'ਤੇ ਉਸਦੀ ਸਭ ਤੋਂ ਪਹਿਲਾਂ ਇਹ ਗੱਲ ਸੀ ਕਿ 'ਸਿੱਖਾਂ ਦੀਆਂ ਕੁੜੀਆਂ ਪੈਂਟਾਂ ਨਹੀਂ ਪਾਉਂਦੀਆਂ'। ਇਹ ਗੱਲ ਮੈਨੂੰ ਓਦੋਂ ਵੀ ਬਹੁਤ ਬੁਰੀ ਲੱਗੀ ਸੀ ਤੇ ਹੁਣ ਵੀ ਉਨ੍ਹੀਂ ਹੀ ਬੁਰੀ ਲੱਗਦੀ ਹੈ। ਇਹ ਗੱਲ ਬੇਸ਼ੱਕ ਬਹੁਤ ਛੋਟੀ ਹੈ, ਪਰ ਇਸ ਪਿਛੇ ਸਾਡੇ ਸਮਾਜ ਦਾ ਅਸਲ ਸੱਚ ਤੇ ਸੋਚ ਲੁਕਿਆ ਹੋਇਆ ਹੈ 'ਤੇ ਬਹੁਤ ਸਾਰੇ ਸਵਾਲ ਵੀ- 'ਸਿੱਖਾਂ ਦੀਆਂ ਕੁੜੀਆਂ' ਪੈਂਟਾਂ ਨਹੀਂ ਪਾ ਸਕਦੀਆਂ ਜਾਂ 'ਕੁੜੀਆਂ' ਪੈਂਟਾਂ ਨਹੀਂ ਪਾ ਸਕਦੀਆਂ? ਹਾਂ-ਜੇ ਸਿੱਖਾਂ ਦੀਆਂ ਕੁੜੀਆਂ ਪੈਂਟਾਂ ਨਹੀਂ ਪਾਉਂਦੀਆਂ ਤਾਂ ਹੋਰ ਕਿੰਨਾਂ ਦੀਆਂ ਕੁੜੀਆਂ ਪੈਂਟਾਂ ਪਾਉਂਦੀਆਂ ਨੇ ? ਖੈਰ..!!!!
ਘਰ ਤੋਂ ਬਾਹਰ ਰਹਿੰਦਿਆਂ ਮੈਨੂੰ ਲੱਗਦਾ ਸੀ, ਸਭ ਕੁਝ ਬਦਲ ਰਿਹਾ ਹੈ ਜਾਂ ਬਹੁਤ ਕੁਝ ਬਦਲ ਗਿਆ ਹੈ, ਪਰ ਇਹ ਮੇਰਾ ਮਹਿਜ਼ ਇਕ ਵਹਿਮ ਸੀ, ਕਿਉਂਕਿ ਪਿਛਲੇ ਕੁਝ ਮਹੀਨੇ ਪਹਿਲਾਂ ਮੈਂ ਪਿੰਡ ਇਕ ਵਿਆਹ ਗਈ, ਸਾਡਾ ਘਰ ਪਿੰਡ ਤੋਂ ਬਾਹਰ ਰਹਿ ਜਾਂਦਾ ਹੈ, ਸੋ ਪਿੰਡ ਨੂੰ ਮੈਂ ਲਗਭਗ 7-8 ਸਾਲ ਬਾਅਦ ਵੇਖ ਰਹੀ ਸੀ। ਉਹੀ ਗਲੀਆਂ, ਉਹੀ ਘਰ, ਉਹੀ ਲੋਕ, ਉਹੀ ਪਿਆਰ ਵੇਖ ਕੇ ਬਹੁਤ ਚੰਗਾ ਲੱਗਿਆ, ਪਰ ਪੜ੍ਹੀ-ਲਿਖੀ ਪੀੜ੍ਹੀ ਦੀ ਸੋਚ ਵੀ ਉਹੀ, ਇਸ ਨੂੰ ਕੁਝ ਹਜ਼ਮ ਕਰਨਾ ਮੇਰੇ ਲਈ ਔਖਾ ਹੋਇਆ। ਸੋਚ ਵਿਚਲਾ ਧਰਾਤਲ ਉਵੇਂ ਦਾ ਉਵੇਂ- ਉਥੇ ਦਾ ਉਥੇ। ਮੈਨੂੰ ਮਾਸਾ ਵੀ ਫ਼ਰਕ ਨਹੀਂ ਲੱਗਿਆ। ਲੱਗਿਆ ਜਿਵੇਂ ਸਾਡੇ ਪਿੰਡ ਦਾ ਸਮਾਂ ਕਿੰਨੇ ਸਾਲਾਂ ਤੋਂ ਰੁਕਿਆ ਹੋਇਆ ਹੋਵੇ। ਪਿੰਡ ਦੇ ਕਿੰਨੇ ਬੱਚੇ ਪਿੰਡ ਤੋਂ ਬਾਹਰ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਹਨ, ਬਹੁਤ ਚੰਗੀਆਂ ਨੌਕਰੀਆਂ ਕਰ ਰਹੇ ਹਨ। ਆਧੁਨਿਕ ਦੌਰ ਦੇ ਮੋਬਾਇਲ ਘਰ-ਘਰ ਪਹੁੰਚੇ ਹੋਏ ਹਨ- ਫਿਰ ਕਿਥੇ ਕੀ ਕਮੀ ਹੈ ਕਿ ਕੁਝ ਬਦਲ ਹੀ ਨਹੀਂ ਰਿਹਾ? ਅੱਜ ਵੀ ਕੁੜੀਆਂ ਨੂੰ ਉਵੇਂ ਹੀ 'ਵਿਚਾਰੀਆਂ' ਸਮਝਿਆ ਜਾਂਦਾ ਹੈ, ਜੋ ਘਰ ਦੇ ਗੇਟ 'ਤੇ ਜੇ ਖੜ੍ਹ ਜਾਣ ਤਾਂ ਪਤਾ ਨਹੀਂ ਕਿਹੜੀ ਇਜੱਤ ਦਾ ਪਹਾੜ ਢਹਿ ਜਾਵੇਗਾ। ਉਵੇਂ ਹੀ ਗਲੀਆਂ ਦੇ ਮੋੜਾਂ 'ਤੇ ਖੜੀ ਮੰਡੀਰ ਕਰਕੇ ਕੁੜੀਆਂ ਨੂੰ ਕਿਸੇ ਕੰਮ ਲਈ ਘਰੋਂ ਬਾਹਰ ਜਾਣ ਨਹੀਂ ਦਿੱਤਾ ਜਾਂਦਾ ਜਾਂ ਉਹ ਖੁਦ ਜਾਣ ਤੋਂ ਝਿਜਕਦੀਆਂ ਹਨ, ਜੇ ਕਦੀ ਕੋਈ ਕੁੜੀ ਘਰੋਂ ਬਾਹਰ ਕਿਸੇ ਗਲੀ ਵਿਚੋਂ ਲੰਘ ਵੀ ਰਹੀ ਹੋਵੇ ਤਾਂ ਉਸਨੂੰ ਅੱਖਾਂ ਨਾਲ ਏਦਾ ਤਾੜਿਆ ਜਾਂਦਾ ਹੈ, ਜਿਵੇਂ ਕੋਈ ਕਿਸੇ ਹੋਰ ਹੀ ਦੁਨੀਆਂ ਤੋਂ ਆਇਆ ਕੋਈ ਏਲੀਅਨ ਹੋਵੇ। ਟੀ.ਵੀ. ਅਤੇ ਮੋਬਾਇਲ ਵਰਗੇ ਸੰਚਾਰਕ ਸਾਧਨ ਵੀ ਉਨ੍ਹਾਂ ਨੂੰ ਕੁਝ ਸਿਖਾ ਜਾਂ ਸਮਝਾ ਨਹੀਂ ਸਕੇ, ਇਹ ਵੀ ਕਹਿ ਸਕਦੇ ਹਾਂ ਉਨ੍ਹਾਂ ਨੇ ਉਹ ਕੁਝ ਕਦੀ ਸਿੱਖਣਾ ਜਾਂ ਸਮਝਣਾ ਚਾਹਿਆ ਹੀ ਨਹੀਂ ਜੋ ਉਨ੍ਹਾਂ ਨੂੰ ਚਾਹੀਂਦਾ ਸੀ- ਬਹੁਤ ਫ਼ਰਕ ਹੈ ਅਸਲੀਅਤ 'ਤੇ ਖ਼ਿਆਲਾ 'ਚ। ਆਮ ਜੀਵਨ-ਜਾਂਚ ਬਦਲੀ ਜਾਂ ਨਹੀਂ, ਇਸ ਨਾਲ ਫ਼ਰਕ ਨਹੀਂ ਪੈਂਦਾ, ਸਾਡੀ ਸੋਚ ਕਿੰਨੀ ਬਦਲਦੀ ਹੈ ਇਸ ਨਾਲ ਬਹੁਤ ਫ਼ਰਕ ਪੈਂਦਾ ਹੈ। ਇਹ ਸਿਰਫ਼ ਇਕ ਪਿੰਡ ਜਾਂ ਤਬਕ਼ੇ ਦਾ ਹਾਲ ਨਹੀਂ ਹੈ ਬਲਕਿ ਸਭ ਕਿਧਰੇ ਇਹੀ ਸੱਚ ਹੈ। ਬਦਲਾਅ ਸਾਨੂੰ ਘਰ ਤੋਂ ਬਾਹਰ ਹੀ ਚੰਗਾ ਲੱਗਦਾ ਹੈ-ਚਾਹੇ ਉਹ ਬਹੁਤ ਛੋਟਾ ਕਿਉਂ ਨਾ ਹੋਵੇ। ਸੀਮਤ ਦਾਇਰੇ ਨੂੰ ਛੱਡ ਬਾਕੀ ਸਭ ਠਹਿਰਾਓ 'ਚ ਹੈ। ਜਿੰਨਾ ਨੂੰ ਪਾਣੀਆਂ ਵਾਂਗ ਵਹਿਣ ਦੀ ਲੋੜ ਹੈ, ਨਹੀਂ ਤਾਂ ਖੜ੍ਹਿਆ ਦੀ ਸੜਾਂਦ ਸਦੀਆਂ ਤੱਕ ਨਾਲ ਚੱਲਦੀ ਰਹੇਗੀ।
(ਨੋਟ- ਮੈਂ ਆਪਣੇ ਪਿੰਡ ਦੀ ਉਦਾਹਰਣ ਇਸ ਲਈ ਦਿੱਤੀ ਤਾਂ ਕਿ ਪੜ੍ਹਨ ਵਾਲੇ ਆਪਣੇ ਪਿੰਡ, ਸੋਸਾਇਟੀ, ਬਲਾਕ ਜਾਂ ਤਬਕੇ ਨੂੰ ਆਪਣੇ ਮਨ ਵਿਚ ਸਕਾਰ ਕਰ ਸਕਣ, ਜੇਕਰ ਮੈਂ ਕਿਸੇ ਹੋਰ ਪਿੰਡ ਦੀ ਉਦਾਹਰਣ ਦਿੰਦੀ ਤਾਂ ਸ਼ਾਇਦ ਉਹ ਆਪੱਤੀਜਨਕ ਹੋਣਾ ਸੀ, ਸੋ ਘਰ ਤੋਂ ਹੀ ਸ਼ੁਰੂਆਤ ਕਰਨਾ ਜ਼ਰੂਰੀ ਹੈ।)
#ਸਿਮਰਨ.

Comments
Post a Comment