ਇਕੱਲੇ ਹੋ!!!
ਕਈ ਵਾਰ ਅਸੀਂ ਅਜਿਹੇ ਹਾਲਾਤਾਂ ਵਿੱਚ ਵਿਚਰ ਰਹੇ ਹੁੰਦੇ ਹਾਂ ਕਿ ਸਾਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਹੁੰਦਾ ਕਿ ਸਾਨੂੰ ਕੀ ਕਰਨਾ ਚਾਹੀਂਦਾ ਹੈ, ਸਾਡਾ ਪੜ੍ਹਿਆ ਲਿਖਿਆ..ਸਿੱਖਿਆ ਹੋਇਆ ਸਭ ਕੁਝ ਅਸਲ ਹਾਲਾਤਾਂ ਤੋਂ ਬਾਹਰ ਦਾ ਲੱਗਣ ਲੱਗ ਜਾਂਦਾ ਹੈ। ਕੋਈ ਵੀ ਚੀਜ਼ ਜਾਂ ਕਿਸੇ ਵੀ ਤਰ੍ਹਾ ਦੀ ਸਲਾਹ ਬੇ-ਅਸਰ ਹੋ ਜਾਂਦੀ ਹੈ। ਨਿੱਕੀ ਨਿੱਕੀ ਗੱਲ 'ਤੇ ਗੁੱਸਾ 'ਤੇ ਖਿਝ ਆਦਤ ਬਣ ਜਾਂਦੀ ਹੈ। ਅਸੀਂ ਇਕੱਲੇ ਮਹਿਸੂਸ ਕਰਦੇ ਹਾਂ। ਸਾਨੂੰ ਲੱਗਦਾ ਹੈ, ਸਾਡਾ ਕੋਈ ਦੋਸਤ ਹੀ ਨਹੀਂ ਹੈ, ਕਿਸੇ ਨੂੰ ਸਾਡੀ ਕੋਈ ਫ਼ਿਕਰ ਹੀ ਨਹੀਂ ਹੈ। ਕੋਈ ਫੋਨ ਕਿਉਂ ਨਹੀਂ ਕਰਦਾ। ਮੈਂ ਹੀ ਹਮੇਸ਼ਾ ਫੋਨ ਕਿਉਂ ਕਰਾਂ? ਮੇਰੀ ਕੋਈ ਕਦਰ ਹੀ ਨਹੀਂ । ਮੇਰਾ ਹੋਣਾ ਜਾਂ ਨਾ ਹੋਣਾ ਇਕ ਬਰਾਬਰ ਹੈ, ਮੇਰੇ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਨੂੰ ਕੁਝ ਸਮਝ ਕਿਉਂ ਨਹੀਂ ਆਉਂਦਾ? ਮੇਰੇ ਘਰ ਦੇ..ਤੇ ਮੇਰੇ ਦੋਸਤ ਮੇਰੇ 'ਚ ਕਮੀਆਂ ਕਿਉ ਕੱਢਦੇ ਰਹਿੰਦੇ ਨੇ? ਕਿਸੇ ਨੂੰ ਮੈਂ ਚੰਗਾ/ਚੰਗੀ ਕਿਉਂ ਨਹੀਂ ਲੱਗਦੀ? ਅਜਿਹਾ ਕੁਝ ਪਤਾ ਨਹੀਂ ਕੀ-ਕੀ ਸਾਡੇ ਮਨ 'ਚ ਆਉਂਦਾ ਰਹਿੰਦਾ ਹੈ। ਇਹ ਮਨ ਦੀ ਅਜਿਹੀ ਸਥਿਤੀ ਹੈ, ਜਿਸਨੂੰ ਡਿਪਰੇਸ਼ਨ, ਮਾਨਸਿਕ ਤਨਾਓ ਕਿਹਾ ਜਾਂਦਾ ਹੈ।
ਮਨ ਦੀਆਂ ਅਜਿਹੀਆਂ ਉਲਝਣਾਂ ਵਿਚ ਗ੍ਰਸਤ ਵਿਅਕਤੀ ਕਿਸੇ ਨਾਲ ਖੁਲ੍ਹ ਕੇ ਗੱਲ ਨਹੀਂ ਕਰ ਸਕਦਾ। ਸਾਂਝੀ ਕਰੇਗਾ ਵੀ ਤਾਂ ਅਸਹਿਜ ਰਹੇਗਾ, ਉਹ ਹਰ ਕਿਸੇ ਨਾਲ ਆਪਣੇ ਹਾਲਾਤ ਸਾਂਝਾ ਕਰਨ ਤੋਂ ਕਤਰਾਉਂਦਾ ਹੈ। ਅਜਿਹੇ ਦੋਸਤਾਂ ਨੂੰ ਪਿਆਰ. ਆਪਣੇਪਣ. ਭਰੋਸੇ ਦੀ ਜਰੂਰਤ ਹੁੰਦੀ ਹੈ। ਇਹ ਕਿਸੇ ਨੂੰ ਨਹੀਂ ਕਹਿਣਗੇ ਕਿ ਇਨ੍ਹਾਂ ਨੂੰ ਉਨ੍ਹਾਂ ਦੀ ਜਰੂਰਤ ਹੈ।
ਸਭ ਨੂੰ ਆਮ ਤੇ ਠੀਕ ਲੱਗਣ ਵਾਲੇ ਅਜਿਹੇ ਵਿਅਕਤੀ ਬਹੁਤ ਨਾਜ਼ੁਕ ਪੜਾਅ ਵਿਚੋਂ ਗੁਜ਼ਰ ਰਹੇ ਹੁੰਦੇ ਹਨ। ਜਿਨ੍ਹਾਂ ਨੂੰ ਸਮਝਣ ਦੀ ਜਰੂਰਤ ਹੁੰਦੀ ਹੈ। ਖੈਰ ਜੋ ਬਿਲਕੁਲ ਇਕੱਲੇ ਹਨ, ਜਿਨ੍ਹਾਂ ਕੋਲ ਉਨ੍ਹਾਂ ਨੂੰ ਸਮਝਣ ਵਾਲੇ ..ਖ਼ਿਆਲ ਰੱਖਣ ਵਾਲੇ ਦੋਸਤ ਨਹੀਂ ਹਨ, ਉਨ੍ਹਾਂ ਹੋਰ ਉਦਾਸ ਹੋਣ ਦੀ ਲੋੜ ਨਹੀਂ ਹੈ।
ਇਹ ਕੁਝ ਸਮੇਂ ਦੀ ਖੇਡ ਹੈ, ਜਿਸ ਨੂੰ ਨਿਯੰਤਰ ਕਰਨਾ ਆਉਣਾ ਚਾਹੀਂਦਾ ਹੈ। ਇਸ ਨੂੰ ਪੂਰੀ ਤਰ੍ਹਾਂ ਖ਼ਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਆਪਣੇ ਆਪ 'ਤੇ ਹਾਵੀ ਹੋਣ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ਸਮੇਂ ਕੁਝ ਚੰਗਾ ਵੇਖੋ ਚੰਗਾ ਸੋਚੋ..ਆਪਣੀ ਪਸੰਦ ਦਾ ਕੋਈ ਵੀ ਕੰਮ ਕਰੋ ..ਬੱਚਿਆਂ ਨਾਲ ਖੇਡੋ ..ਜੇ ਅਜਿਹਾ ਕੁਝ ਵੀ ਕਰਨ ਦਾ ਮਨ ਨਹੀਂ ਤਾਂ ਇੱਕਲਿਆਂ ਸਮਾਂ ਬਤੀਤ ਕਰੋ। ਇਕੱਲੇ ਘੁੰਮੋ..ਆਪਣੇ ਆਪ ਨਾਲ ਗੱਲਾਂ ਕਰੋ। ਸੋਸ਼ਲ ਮੀਡੀਆ ਨੂੰ ਨਜ਼ਰਅੰਦਾਜ਼ ਕਰੋ...ਕੋਈ ਕਿਤਾਬ ਪੜ੍ਹਨ ਦੀ ਕੋਸ਼ਿਸ਼ ਕਰੋ ਜਾਂ ਮੋਟੀਵੇਸ਼ਨਲ ਵੀਡੀਓ ਵੇਖੋ । ਉਨ੍ਹਾਂ ਕੰਮਾਂ ਅਤੇ ਵਿਅਕਤੀਆਂ ਤੋਂ ਦੂਰ ਰਹੋ, ਜਿਨ੍ਹਾਂ ਨਾਲ ਤੁਸੀਂ ਮਾਨਸਿਕ ਤਨਾਓ, ਕਮੀਆਂ , ਦਬਾਓ ਮਹਿਸੂਸ ਕਰਦੇ ਹੋ। ਆਪਣੇ ਆਪ ਨੂੰ ਖੁਸ਼ ਰੱਖਣ ਲਈ ਦੂਜਿਆਂ 'ਤੇ ਨਿਰਭਰ ਨਾ ਬਣੋ ਬਲਕਿ ਖ਼ੁਦ ਆਪਣੇ ਆਪ ਨੂੰ ਖੁਸ਼ ਰੱਖੋ ਅਤੇ ਪੋਜ਼ੀਟਵ ਰਹੋ। ਹੋਲੀ ਹੋਲੀ ਜੋ ਚੀਜ਼ਾਂ ਤੁਹਾਨੂੰ ਪ੍ਰਭਾਵਿਤ ਕਰਦੀਆਂ ਹਨ, ਉਨ੍ਹਾਂ ਦਾ ਅਸਰ ਘੱਟ ਜਾਵੇਗਾ ਤੇ ਤੁਸੀਂ ਹਲਕਾ ਮਹਿਸੂਸ ਕਰੋਂਗੇ।
-ਸਿਮਰਨ
pic from google
Comments
Post a Comment