(ਗੈਬਰੀਅਲ ਗਾਰਸੀਆ ਮਾਰਕੇਜ਼ ਇੱਕ ਮਸ਼ਹੂਰ ਕੋਲੰਬੀਅਨ ਲੇਖਕ ਅਤੇ ਪੱਤਰਕਾਰ ਸੀ, ਜਿਸ ਦਾ ਜਨਮ 6 ਮਾਰਚ, 1927 ਨੂੰ ਕੋਲੰਬੀਆ ਦੇ ਇੱਕ ਛੋਟੇ ਜਿਹੇ ਕਸਬੇ ਅਰਾਕਾਟਾਕਾ ਵਿੱਚ ਹੋਇਆ। ਉਸ ਨੂੰ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮਾਰਕੇਜ਼ ਦਾ ਸਭ ਤੋਂ ਮਸ਼ਹੂਰ ਨਾਵਲ ‘ਵਨ ਹੰਡਰਡ ਈਅਰਜ਼ ਆਫ ਸੋਲੀਟਿਊਡ’ ਹੈ, ਜੋ 1967 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਨਾਵਲ ਨਾਲ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਹਾਸਿਲ ਹੋਈ ਅਤੇ 1982 ਵਿੱਚ ਉਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਉਸ ਨੇ ਲਾਤੀਨੀ ਅਮਰੀਕੀ ਸਾਹਿਤ ਵਿੱਚ ‘ਜਾਦੂਈ ਯਥਾਰਥਵਾਦ’ (ਮੈਜਿਕ ਰੀਅਲਿਜ਼ਮ) ਸ਼ੈਲੀ ਨੂੰ ਪ੍ਰਸਿੱਧ ਕੀਤਾ। ‘ਵਨ ਹੰਡਰਡ ਈਅਰਜ਼ ਆਫ ਸੋਲੀਟਿਊਡ’ ਵਾਂਗ ਉਸਦੀ ਇਹ ਕਹਾਣੀ ‘ਅਗਸਤ ਦੇ ਪ੍ਰੇਤ’ ਵੀ ਜਾਦੂਈ ਯਥਾਰਥਵਾਦ ਦੀ ਮਿਸਾਲ ਹੈ, ਇਸ ਨੂੰ ਹਿੰਦੀ ਵਿਚ ਸੁਸ਼ਾਂਤ ਸੁਪ੍ਰਿਆ ਨੇ ਅਨੁਵਾਦ ਕੀਤਾ ਹੈ।) ਦੁਪਿਹਰ ਤੋਂ ਕੁਝ ਚਿਰ ਪਹਿਲਾਂ ਅਸੀਂ ਅਰੇਜੋ ਪਹੁੰਚ ਗਏ, ਅਸੀਂ ਦੋ ਘੰਟਿਆਂ ਤੋਂ ਵੀ ਵੱਧ ਸਮਾਂ ਪੁਨਰ-ਉਥਾਨ ਵੇਲੇ ਦੇ ਅਜਿਹੇ ਮਹਿਲ ਨੂੰ ਲੱਭਦਿਆਂ ਬਿਤਾ ਦਿੱਤਾ, ਜਿਸਨੂੰ ਹਾਲ ’ਚ ਹੀ ਵੇਨੇਜੁਏਲਾ ਦੇ ਲੇਖਕ ਮਿਗੁਏਲ ਓਤੇਰੋ ਸਿਲਵਾ ਨੇ ਖ਼ਰੀਦਿਆ ਸੀ, ਜੋ ਬਹੁਤ ਹੀ ਰਮਣੀਕ ਤੇ ਦਿਹਾਤੀ ਇਲਾਕੇ ’ਚ ਸੀ । ਉਹ ਅਗਸਤ ਦੇ ਸ਼ੁਰੂਆਤੀ ਦਿਨਾਂ ਦਾ ਬੇਹੱਦ ਝੁਲਸਾਉਣ ਤੇ ਚਹਿਲ-ਪਹਿਲ ਵਾਲਾ ਐਤਵਾਰ ਸੀ। ਸੈਲਾਨੀਆਂ ਨਾਲ ਭਰੀਆਂ ਗਲੀਆਂ ਵਿਚੋਂ ਕਿ...