To the Young Who Want to Die
ਬੈਠ। ਲੰਬਾ ਸਾਹ ਖਿੱਚ ਅਤੇ ਛੱਡ।
ਬੰਦੂਕ ਇੰਤਜ਼ਾਰ ਕਰ ਸਕਦੀ ਹੈ। ਝੀਲ ਇੰਤਜ਼ਾਰ ਕਰ ਸਕਦੀ ਹੈ।
ਉਸ ਨੰਨ੍ਹੀ ਫ਼ਰੇਬੀ ਸ਼ੀਸ਼ੀ ‘ਚ ਬੰਦ ਜ਼ਹਿਰ ਇੰਤਜ਼ਾਰ ਕਰ ਸਕਦਾ ਹੈ। ਇੰਤਜ਼ਾਰ ਕਰ ਸਕਦਾ ਹੈ, ਕਰ ਸਕਦਾ ਹੈ ਇੰਤਜ਼ਾਰ:
ਹਫ਼ਤੇ ਭਰ ਦਾ ਇੰਤਜ਼ਾਰ: ਅਪ੍ਰੈਲ ਤੱਕ ਦਾ ਇੰਤਜ਼ਾਰ : ਤੂੰ ਇਸ ਤੈਅ ਕੀਤੇ ਦਿਨ ਨਹੀਂ ਮਰਨਾ ਹੈ। ਮੌਤ ਇਥੇ ਹੀ ਰਹੇਗੀ, ਤੇਰੇ ਟਾਲ-ਮਟੋਲ ਨੂੰ ਲਾਡ ਲਡਾਏਗੀ। ਮੇਰਾ ਯਕੀਨ ਮੰਨ ਉਹ ਤੇਰਾ ਇੰਤਜ਼ਾਰ ਕਰੇਗੀ। ਉਸਦੇ ਕੋਲ ਬਹੁਤ ਵਕ਼ਤ ਹੈ। ਉਹ ਕੱਲ ਹੀ ਤੈਨੂੰ ਤਵੱਜੋ ਦੇਣ ਲੱਗ ਜਾਵੇਗੀ ਜਾਂ ਅਗਲੇ ਹਫ਼ਤੇ।
ਮੌਤ ਇੱਧਰ ਹੀ ਹੇਠਾਂ ਗਲੀ ‘ਚ ਰਹਿੰਦੀ ਹੈ, ਬੇਹੱਦ ਨਰਮ ਸੁਭਾਅ ਦੀ ਗੁਆਂਢਣ; ਤੇਰਾ ਕਿਸੇ ਵੀ ਘੜੀ ਸਾਹਮਣਾ ਹੋ ਜਾਵੇਗਾ।
ਤੈਨੂੰ ਅੱਜ-ਹੁਣ ਹੀ ਮਰਨ ਦੀ ਲੋੜ ਨਹੀਂ ਹੈ।
ਇੱਥੇ ਰੁਕ- ਘੁੱਟਣ, ਦਰਦ ਤੇ ਤਕਲੀਫ਼ ਨਾਲ ਲੜ।
ਇੱਥੇ ਰੁਕ। ਦੇਖ, ਕੱਲ ਕੀ ਖ਼ਬਰ ਆਉਂਦੀ ਹੈ।
ਕਬਰਾਂ ਦੀ ਹਰਿਆਲੀ ਤੇਰੇ ਕਿਸੇ ਕੰਮ ਦੀ ਨਹੀਂ ਹੈ।
ਭੁੱਲ ਨਾ, ਹਰਾ ਤੇਰਾ ਰੰਗ ਹੈ। ਤੂੰ ਬਸੰਤ ਹੈ।
Comments
Post a Comment