ਦੋ ਦੋਸਤ-ਸਾਅਦਤ ਹਸਨ ਮੰਟੋ
ਦੋ ਦੋਸਤਾਂ ਨੇ ਮਿਲ ਕੇ ਦਸ-ਵੀਹ ਕੁੜੀਆਂ ਵਿੱਚੋਂ ਇਕ ਕੁੜੀ ਨੂੰ ਚੁਣਿਆ ਅਤੇ ਬਿਆਲੀ ਰੁਪਏ ਦੇ ਕੇ ਉਸਨੂੰ ਖਰੀਦ ਲਿਆ। ਰਾਤ ਗੁਜ਼ਾਰ ਕੇ ਇਕ ਦੋਸਤ ਨੇ ਉਸ ਕੁੜੀ ਤੋਂ ਪੁੱਛਿਆ, “ਤੇਰਾ ਨਾਮ ਕੀ ਹੈ?”ਕੁੜੀ ਨੇ ਅਪਣਾ ਨਾਮ ਦੱਸਿਆ ਤਾਂ ਉਹ ਹੈਰਾਨ ਰਹਿ ਗਿਆ। “ਸਾਨੂੰ ਤਾਂ ਕਿਹਾ ਸੀ ਕਿ ਤੂੰ ਦੂਜੇ ਧਰਮ ਦੀ ਹੈਂ।”ਇਹ ਸੁਣ ਕੇ ਭੱਜਿਆ ਭੱਜਿਆ ਆਪਣੇ ਦੋਸਤ ਕੋਲ ਗਿਆ ਅਤੇ ਕਹਿਣ ਲੱਗਾ, “ਇਸ ਹਰਾਮਜ਼ਾਦੇ ਨੇ ਸਾਡੇ ਨਾਲ ਧੋਖਾ ਕੀਤਾ ਹੈ… ਸਾਡੇ ਹੀ ਧਰਮ ਦੀ ਕੁੜੀ ਦੇ ਦਿੱਤੀ…. ਚੱਲੋ ਵਾਪਸ ਕਰ ਕੇ ਆਈਏ।”-ਸਾਅਦਤ ਹਸਨ ਮੰਟੋ
Comments
Post a Comment