Posts

ਕਹਾਣੀ: ਅਗਸਤ ਦੇ ਪ੍ਰੇਤ-ਗੈਬਰੀਅਲ ਗਾਰਸੀਆ ਮਾਰਕੇਜ਼

Image
(ਗੈਬਰੀਅਲ ਗਾਰਸੀਆ ਮਾਰਕੇਜ਼ ਇੱਕ ਮਸ਼ਹੂਰ ਕੋਲੰਬੀਅਨ ਲੇਖਕ ਅਤੇ ਪੱਤਰਕਾਰ ਸੀ, ਜਿਸ ਦਾ ਜਨਮ 6 ਮਾਰਚ, 1927 ਨੂੰ ਕੋਲੰਬੀਆ ਦੇ ਇੱਕ ਛੋਟੇ ਜਿਹੇ ਕਸਬੇ ਅਰਾਕਾਟਾਕਾ ਵਿੱਚ ਹੋਇਆ। ਉਸ ਨੂੰ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮਾਰਕੇਜ਼ ਦਾ ਸਭ ਤੋਂ ਮਸ਼ਹੂਰ ਨਾਵਲ ‘ਵਨ ਹੰਡਰਡ ਈਅਰਜ਼ ਆਫ ਸੋਲੀਟਿਊਡ’ ਹੈ, ਜੋ 1967 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਨਾਵਲ ਨਾਲ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਹਾਸਿਲ ਹੋਈ ਅਤੇ 1982 ਵਿੱਚ ਉਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਉਸ ਨੇ ਲਾਤੀਨੀ ਅਮਰੀਕੀ ਸਾਹਿਤ ਵਿੱਚ ‘ਜਾਦੂਈ ਯਥਾਰਥਵਾਦ’ (ਮੈਜਿਕ ਰੀਅਲਿਜ਼ਮ) ਸ਼ੈਲੀ ਨੂੰ ਪ੍ਰਸਿੱਧ ਕੀਤਾ। ‘ਵਨ ਹੰਡਰਡ ਈਅਰਜ਼ ਆਫ ਸੋਲੀਟਿਊਡ’ ਵਾਂਗ ਉਸਦੀ ਇਹ ਕਹਾਣੀ ‘ਅਗਸਤ ਦੇ ਪ੍ਰੇਤ’ ਵੀ ਜਾਦੂਈ ਯਥਾਰਥਵਾਦ ਦੀ ਮਿਸਾਲ ਹੈ, ਇਸ ਨੂੰ ਹਿੰਦੀ ਵਿਚ ਸੁਸ਼ਾਂਤ ਸੁਪ੍ਰਿਆ ਨੇ ਅਨੁਵਾਦ ਕੀਤਾ ਹੈ।) ਦੁਪਿਹਰ ਤੋਂ ਕੁਝ ਚਿਰ ਪਹਿਲਾਂ ਅਸੀਂ ਅਰੇਜੋ ਪਹੁੰਚ ਗਏ, ਅਸੀਂ ਦੋ ਘੰਟਿਆਂ ਤੋਂ ਵੀ ਵੱਧ ਸਮਾਂ ਪੁਨਰ-ਉਥਾਨ ਵੇਲੇ ਦੇ ਅਜਿਹੇ ਮਹਿਲ ਨੂੰ ਲੱਭਦਿਆਂ ਬਿਤਾ ਦਿੱਤਾ, ਜਿਸਨੂੰ ਹਾਲ ’ਚ ਹੀ ਵੇਨੇਜੁਏਲਾ ਦੇ ਲੇਖਕ ਮਿਗੁਏਲ ਓਤੇਰੋ ਸਿਲਵਾ ਨੇ ਖ਼ਰੀਦਿਆ ਸੀ, ਜੋ ਬਹੁਤ ਹੀ ਰਮਣੀਕ ਤੇ ਦਿਹਾਤੀ ਇਲਾਕੇ ’ਚ ਸੀ । ਉਹ ਅਗਸਤ ਦੇ ਸ਼ੁਰੂਆਤੀ ਦਿਨਾਂ ਦਾ ਬੇਹੱਦ ਝੁਲਸਾਉਣ ਤੇ ਚਹਿਲ-ਪਹਿਲ ਵਾਲਾ ਐਤਵਾਰ ਸੀ। ਸੈਲਾਨੀਆਂ ਨਾਲ ਭਰੀਆਂ ਗਲੀਆਂ ਵਿਚੋਂ ਕਿ...

ਅਨੁਵਾਦ: ਕਹਾਣੀ ਲਿਖਣ ਦੀ ਕਲਾ- ਤਨੁਜ ਸੋਲੰਕੀ

Image
[ਤਸਵੀਰ: ਪਿੰਟਰਸਟ ਤੋਂ] ਉਸਦੀ ਅੱਖ ‘ਚ ਗੋਲੀ ਮਾਰੀ ਗਈ ਸੀ ਅਤੇ ਪੁਲਿਸ ਵੀ ਇਸ ਗੱਲ ਤੋਂ ਇਨਕਾਰੀ ਨਹੀਂ ਸੀ. ਕਿਉਂਕਿ ਇਹ ਗੱਲ ਇਕ ਮੈਡੀਕਲ ਰਿਪੋਰਟ ‘ਚ ਲਿਖੀ ਗਈ ਸੀ ਅਤੇ ਇਸ ਲਈ ਐਫਆਈਆਰ ਵੀ ਇਸੇ ਤੱਥ ਨੂੰ ਲੈ ਕੇ ਹੋਣੀ ਸੀ. ਉਸਨੂੰ ਪੋਇੰਟ-ਬਲੈਂਕ ਰੇਂਜ ਨਾਲ ਗੋਲੀ ਮਾਰੀ ਗਈ ਸੀ ਅਤੇ ਉਸਦੇ ਚਿਹਰੇ ਦੀ ਬੁਰੀ ਹਾਲਤ ਦੇਖ ਕੇ ਇਹ ਦੱਸਣਾ ਮੁਸ਼ਕਿਲ ਨਹੀਂ ਸੀ. ਪਰ ਅਜਿਹਾ ਕੋਈ ਬਿਆਨ ਨਹੀਂ ਸੀ, ਜੋ ਇਹ ਸਾਫ਼ ਸਾਫ਼ ਕਹਿੰਦਾ, ਦੂਜੀ ਗੱਲ ਇਹ ਕਿ ਦੂਰੀ ਕਿੰਨੀ ਸੀ ਇਹ ਪਤਾ ਕਰਨ ਲਈ ਜਖ਼ਮ ਦੀ ਕੋਈ ਮੈਡੀਕਲ ਜਾਂਚ ਵੀ ਨਹੀਂ ਹੋਈ ਸੀ. ਜਿਵੇਂ ਕਿ ਇਹ ਦੋਵੇਂ ਗੱਲਾਂ ਹੀ ਹੁਣ (ਵਾਰਦਾਤ ਨੂੰ ਹੋਇਆ ਕੁਝ ਮਹੀਨੇ ਬੀਤ ਚੁੱਕੇ ਸਨ) ਸਥਾਪਿਤ ਨਹੀਂ ਕੀਤੀਆਂ ਜਾ ਸਕਦੀਆਂ ਸਨ, ਇਸ ਲਈ ਐਫਆਈਆਰ ਲਿਖਣਵਾਲੇ ਨੇ ਇਸ ਤੱਥ ਨੂੰ ਹਟਾ ਦੇਣਾ ਵਾਜਿਬ ਸਮਝਿਆ ਕਿ ਉਸੇ ਪੋਇੰਟ-ਬਲੈਂਕ ਰੇਂਜ ਨਾਲ ਅੱਖ 'ਚ ਗੋਲੀ ਮਾਰੀ ਗਈ ਸੀ. ਜਦੋਂ ਉਸਨੂੰ ਅਨਿਸ਼ਚਿਤ ਜਿਹੀ ਦੂਰੀ ਤੋਂ ਅੱਖ 'ਚ ਗੋਲੀ ਮਾਰੀ ਗਈ ਸੀ, ਉਸ ਸਮੇਂ ਉਹ ਆਪਣੇ ਘਰ ਦੇ ਬਹੁਤ ਨੇੜੇ ਸੀ, ਪਰ ਆਪਣੇ ਘਰ ਦੇ ਏਨਾ ਨੇੜੇ ਹੋਣ ਦੇ ਬਾਵਜੂਦ ਹਮਲਾ ਹੋਣ ਦੀ ਗੱਲ ਤੋਂ ਹਮਲਾਵਰਾਂ ਦੀ ਹਿੰਮਤ ਸਾਫ਼ ਨਜ਼ਰ ਆਉਂਦੀ ਹੈ, ਇਸ ਤੱਥ ਨੂੰ ਹਟਾ ਦਿੱਤਾ ਗਿਆ ਅਤੇ ਐਫਆਈਆਰ ਨੇ ਇਹ ਤਰੀਕਾ ਲੱਭ ਲਿਆ ਕਿ ਉਸਨੂੰ ਅੱਖ 'ਚ ਗੋਲੀ ਉਸ ਜਗਾ ਤੋਂ ਮਾਰੀ ਗਈ ਸੀ, ਜੋ ਉਸਦੇ ਘਰ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਸੀ. ਇਕ ਅਨਿਸ਼ਚਿਤ ਜਿਹੀ ਦੂਰੀ ਤੋਂ ਗੋਲੀ ...

ਵੀਰਾਂਗਨਾ ਉਦਾ ਦੇਵੀ

Image
  ਇਤਿਹਾਸ ਗਵਾਹ ਹੈ ਕਿ ਕਿਵੇਂ 1857 ਵਿਚ ਝਾਂਸੀ ਦੀ ਰਾਣੀ ਨੇ ਅੰਗਰੇਜ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉਸੇ ਵਕਤ 'ਚ ਹੋਈ ਇਕ ਹੋਰ ਵਿਰਾਂਗਨਾ ਉਦਾ ਦੇਵੀ, ਜਿਸ ਨੇ ਉਸ ਸਮੇਂ ਦੇ ਅਵਧ ਰਾਜ ਵਿਚ ਅੰਗਰੇਜ਼ਾਂ ਖਿਲਾਫ਼ ਆਪਣੀ ਮੰਡਲੀ ਨਾਲ ਬਗ਼ਾਵਤ ਕੀਤੀ ਅਤੇ 16 ਨਵੰਬਰ 1857 ਨੂੰ ਹੋਈ ਸਿਕੰਦਰ ਬਾਗ ਦੀ ਲੜਾਈ ਵਿਚ ਆਪਣੀ ਮੌਤ ਤੋਂ ਪਹਿਲਾ ਲਗਭਗ 32 ਬਰਤਾਨਵੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਸਾਨੂੰ ਇਹ ਜਾਣਨ ਨੂੰ ਮਿਲਦਾ ਹੈ ਕਿ ਭਾਰਤ ਦੇ ਮਹਾਨ ਯੋਧਿਆਂ ਵਿਚ ਔਰਤਾਂ ਦੀ ਕੀ ਭੂਮਿਕਾ ਰਹੀ ਹੈ।  ਅਸੀਂ ਅੱਜ ਤੱਕ ਸਕੂਲੀ-ਪਾਠ ਪੁਸਤਕਾਂ ਵਿਚ ਹੋਰ ਮਹਾਨ ਯੋਧਿਆਂ ਬਾਰੇ ਪੜ੍ਹਦੇ ਆਏ ਹਾਂ, ਪਰ ਉਦਾ ਦੇਵੀ ਬਾਰੇ ਸਾਨੂੰ ਕਿਤੇ ਵੀ ਕੁਝ ਖ਼ਾਸ ਪੜ੍ਹਨ ਨੂੰ ਨਹੀਂ ਮਿਲਦਾ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਉਸਦਾ ਸੰਘਰਸ਼ ਵੀ ਹੋਰ ਬਹੁਤ ਸਾਰੇ ਅਣਗੋਲੇ ਨਾਇਕਾਂ ਵਾਂਗ ਹਾਸ਼ੀਆ 'ਤੇ ਰਹਿ ਗਿਆ ਹੋਵੇ। (ਤਸਵੀਰ; ਗੂਗਲ ਤੋਂ) ਉਦਾ ਦੇਵੀ ਦਾ ਜਨਮ ਉੱਤਰ ਪ੍ਰਦੇਸ਼ ਦੇ ਅਵਧ ਵਿਚ ਹੋਇਆ ਸੀ, ਛੋਟੀ ਉਮਰ ਤੋਂ ਹੀ ਉਹ ਬਰਤਾਨਵੀ ਸਰਕਾਰ ਖਿਲਾਫ਼ ਲੋਕਾਂ ਵਿਚ ਪਨਪਦੇ ਗੁੱਸੇ ਨੂੰ ਵੇਖਦਿਆਂ ਵੱਡੀ ਹੋਈ ਸੀ। ਉਹ ਪੀਲੀਭੀਤ ਦੇ ਪਾਸੀ ਤਬਕੇ ਨਾਲ ਸਬੰਧਿਤ ਸੀ, ਜੋ ਦਲਿਤ ਭਾਈਚਾਰੇ ਵਿਚ ਆਉਂਦੇ ਹਨ। ਉਹ ਬੇਗਮ ਹਜ਼ਰਤ ਮਹਿਲ ਕੋਲ ਅੰਗਰੇਜ਼ਾਂ ਖਿਲਾਫ਼ ਯੁੱਧ ਲੜ੍ਹਨ ਸਬੰਧੀ ਮਦਦ ਲੈਣ ਗਈ ਅਤੇ ਬੇਗਮ ਨੇ ਇਸ ਮਾਮਲੇ ਵਿਚ ਉਸਦੀ ਔਰਤਾਂ ਦੀ ਬਟਾਲੀਅਨ ਬਣਾਉਣ ਵਿਚ ਮਦਦ ਕੀ...

ਡਾਇਰੀ: 1

Image
 ਡਾਇਰੀ: 1 ਕਿੰਨੇ ਮਤਲਬੀ ਹਾਂ, ਅਸੀਂ ... ਕਿਸੇ ਦੀ ਤਾਰੀਫ਼ ਕਰਨ ਲਈ ਕਿਸੇ ਦਾ ਮਰਨ ਤੱਕ ਦਾ ਇੰਤਜ਼ਾਰ ਕਰਦੇ ਹਾਂ, ਕੀ ਹੋ ਜਾਣਾ, ਜੇ ਅਸੀਂ ਜੋ ਕਹਿਣਾ ਚਾਹੁੰਦੇ ਹਾਂ, ਉਹ ਜਿਉਂਦੇ ਜੀਅ ਹੀ ਉਸਨੂੰ ਕਹਿ ਦਈਏ... ਅੱਜ-ਕੱਲ ਆਮ ਦੇਖਣ ਨੂੰ ਮਿਲ ਰਿਹਾ, ਕੋਈ ਬਿਮਾਰੀ ਕਰਕੇ, ਹਰਟ-ਅਟੈਕ ਕਰਕੇ ਜਾਂ ਖ਼ੁਦਕੁਸ਼ੀ ਕਰਕੇ... ਲੋਕ, ਦੋਸਤ, ਨਜ਼ਦੀਕੀ ਇਕ-ਇਕ ਕਰਕੇ ਜਾ ਰਹੇ ਨੇ, ਅਸੀਂ ਸੋਚਦੇ ਹਾਂ ਵੈਸੇ ਕਿੰਨਾ ਚੰਗਾ ਸੀ ਇਹ ਬੰਦਾ, ਕਿੰਨੇ ਸਮੇਂ ਤੋਂ ਸੋਚ ਰਹੀ/ਰਿਹਾ ਸੀ, ਇਸ ਨੂੰ ਮਿਲਾ, ਗੱਲ ਕਰਾਂ, ਪਰ ਵਕਤ ਹੀ ਨਹੀਂ ਲੱਗਿਆ, ਇਸ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਬਹਾਨੇ ਹੁੰਦੇ ਹਨ, ਅਸੀਂ ਕਿਸੇ ਨੂੰ ਨਜ਼ਰਅੰਦਾਜ਼ ਕਰਨ ਲੱਗੇ, ਪਲ ਨਹੀਂ ਸੋਚਦੇ, ਪਰ ਕੋਈ ਸਾਡੀ ਤਾਰੀਫ਼ ਕਰੇ, ਸਾਨੂੰ ਮਿਲੇ ਉਹਦੇ ਲਈ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ... ਬਹੁਤ ਲੋਕ, ਰਿਸ਼ਤੇਦਾਰ ਅਜਿਹੇ ਨੇ, ਜੋ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਅਣਦੇਖਾ ਕਰ ਦਿੰਦੇ ਹਾਂ, ਪਰ ਜਦੋਂ ਹਮੇਸ਼ਾ ਲਈ ਤੁਰ ਜਾਂਦੇ ਹਨ, ਅਸੀਂ ਉਨ੍ਹਾਂ ਦੀ ਖ਼ਾਲੀ ਥਾਂ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ, ਸਾਨੂੰ ਉਸ ਦੀ ਕਮੀ ਰੜਕਦੀ ਹੈ, ਸਾਨੂੰ ਉਸ ਦੀ ਕੀਮਤ ਪਤਾ ਲੱਗਦੀ ਹੈ, ਜੋ ਚੁੱਪ-ਚੁਪੀਤੇ ਤੁਰ ਜਾਂਦਾ ਹੈ...  ਅਤੇ ਬਹੁਤ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਏਸ ਬੰਦੇ ਦੀ ਪਸੰਦ ਜਾਂ ਨਾ-ਪਸੰਦ ਕੀ ਸੀ!! ਜ਼ਿੰਦਗੀ ਬਹੁਤ ਸਧਾਰਨ ਜਿਹੀ ਅਤੇ ਸੋਹਣੀ ਹੈ, ਅੱਜ ਹੈ ਤਾਂ ਕੱ...

ਇਕੱਲੇ ਹੋਣਾ..

Image
  ਇਕੱਲੇ ਹੋਣ ਤੋਂ ਮੈਨੂੰ ਹਮੇਸ਼ਾ ਡਰ ਲੱਗਿਆ, ਪਰ ਫਿਰ ਵੀ ਮੈਂ ਜ਼ਿਆਦਾਤਰ ਇਕੱਲੀ ਹੀ ਰਹੀ ਹਾਂ, ਘਰ 'ਚ ਇਕੱਲੀ, ਬਾਹਰ ਵੀ ਇਕੱਲੀ- ਇਕੱਲਿਆਂ ਰਹਿ ਕੇ ਵੀ ਇਕੱਲੇ ਹੋਣ ਦਾ ਡਰ, ਭਿਆਨਕ ਜ਼ਰੂਰ ਹੁੰਦਾ, ਪਰ ਜ਼ਿੰਦਗੀ ਦੀ ਖੂਬਸੂਰਤੀ ਅੱਗੇ ਮਾਇਨਸ, ਕੁਝ ਵੀ ਨਹੀਂ!! ਮੈਂ ਇਸ ਡਰ ਤੋਂ ਕਦੀ ਭੱਜੀ ਨਹੀਂ...। ਸ਼ਾਇਦ ਇਸ ਤੋਂ ਭੱਜਣਾ, ਆਪਣੇ-ਆਪ 'ਚ ਇਕ ਡਰ ਹੈ। ਤੁਸੀਂ ਡਰਪੋਕ ਕਹਿ ਸਕਦੇ ਓ। ਗੱਲ ਸਾਂਝੀ ਕਰਨ ਦਾ ਡਰ ਵੱਖਰਾ!! ਮੈਂ ਤੇ ਮੇਰਾ ਦੋਸਤ ਦੋਵੇਂ ਆਪਣੇ-ਆਪਣੇ ਘਰ ਤੋਂ ਦੂਰ ਰਹਿੰਦੇ ਹਾਂ.... ਉਹ ਮੁਹਾਲੀ ਅਤੇ ਮੈਂ ਦਿੱਲੀ। ਅਸੀਂ ਘਰ ਤੋਂ ਵੀ ਅਤੇ ਇਕ-ਦੂਜੇ ਤੋਂ ਵੀ ਕਾਫੀ ਦੂਰ ਹਾਂ। ਅੱਜ ਉਹ ਘਰ ਜਾ ਰਿਹਾ ਹੈ, ਮੈਨੂੰ ਲੱਗਿਆ, ਮੈਂ ਆਪਣੇ ਰੂਮ 'ਚ ਇਕੱਲੀ ਰਹਿ ਗਈ ਹਾਂ, ਮੈਨੂੰ ਵੀ ਘਰ ਜਾਣਾ ਚਾਹੀਂਦਾ...। ਸਾਹਮਣੇ ਕਮਰੇ ਵਾਲੀਆਂ ਕੁੜੀਆਂ ਵੈਸੇ ਘਰ ਘੱਟ ਜਾਂਦੀਆਂ, ਪਰ ਜਦੋਂ ਜਾਂਦੀਆਂ ਮੇਰਾ ਦਿਲ ਕਰਦਾ ਹੁੰਦਾ ਕਿ ਉਨ੍ਹਾਂ ਨੂੰ ਪੁੱਛਾਂ -ਕਦੋਂ ਤੱਕ ਵਾਪਿਸ ਆ ਜਾਣਾ ਉਨ੍ਹਾਂ ਨੇ!! ਮੇਰਾ ਉਨ੍ਹਾਂ ਨਾਲ ਭਾਵੇਂ ਕੋਈ ਵਾਸਤਾ ਨਹੀਂ। ਸ਼ਾਮ ਨੂੰ ਇਧਰ ਬਲੋਕ 'ਚ ਜਵਾਕ ਖੇਡਦੇ ਹੋਏ ਬਹੁਤ ਰੌਲਾ ਪਾਉਂਦੇ ਨੇ, ਸਿਰ ਦੁੱਖਣ ਲੱਗ ਜਾਂਦੇ.. ਪਰ ਜਿਸ ਦਿਨ ਉਹ ਉਥੇ ਨਾ ਖੇਡਣ ਤਾਂ ਮਨ 'ਚ ਕਾਹਲ ਜਿਹੀ ਹੁੰਦੀ ਹੈ। ਅਕਸਰ ਰਾਤ ਨੂੰ ਲਗਭਗ ਸਵੇਰੇ ਹੀ ਕੁੱਤੇ ਬਹੁਤ ਭੌਂਕਦੇ ਨੇ, ਹਰ ਕੋਈ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ.. ਪਰ ਕਈ ਵਾਰ ਉਹ ਕਿਧਰੇ ਚਲੇ ਜਾ...

ਕੁਦਰਤ

Image
  ਦਿਨ ਬ ਦਿਨ ਕੁਦਰਤ ਹੋਰ ਸੋਹਣੀ ਹੁੰਦੀ ਜਾ ਰਹੀ ਹੈ, ਹੋਰ ਮਾਹਿਰ ਕਲਾਕਾਰ.... ਇਕ ਵਕਤ ਸੀ ਜਦੋਂ ਮੈਨੂੰ ਲੱਗਦਾ ਸੀ.. ਮੈਂ ਕੁਦਰਤ ਦੀ ਸਭ ਤੋਂ ਸੋਹਣੀ ਕਲਾਕ੍ਰਿਤ ਦਾ ਹਿੱਸਾ ਹਾਂ, ਇਕ ਛੋਟਾ ਜਿਹਾ ਹਿੱਸਾ.. ਜਿਵੇਂ ਅਸੀਂ ਕਿਸੇ ਚਿੱਤਰਕਾਰੀ ਵਿਚ ਬਣੇ ਮਹੀਨ ਫੁੱਲਾਂ ਨੂੰ ਟੇਕ ਨਾਲ ਦੇਖਦੇ ਹਾਂ, ਬਾਰੀਕੀ ਨਾਲ...ਕੁਝ ਹੋਰ ਅਤੇ ਹੋਰ ਲੱਭਦਿਆਂ...ਬਿਲਕੁਲ ਉਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਦੇਖਦੀ ...ਬਾਰੀਕੀ ਨਾਲ...ਹੋਰ ਕੁਝ ਹੋਰ ਦੀ ਭਾਲ 'ਚ!! ਆਪਣੇ ਦੇਖਣ ਦੇ ਨਜ਼ਰੀਏ 'ਚ ਰੰਗ ਭਰਦੀ, ਸਵਾਰਦੀ ਹੋਈ... ਇਕ ਹੁਣ ਵਕਤ ਹੈ, ਜਦੋਂ ਮੈਨੂੰ ਲੱਗਦਾ ਮੈਂ ਕੁਦਰਤ ਦੀ ਉਸ ਕਲਾਕ੍ਰਿਤ ਦਾ ਹਿੱਸਾ ਨਹੀਂ, ਜਿਸ ਨੂੰ ਉਸਨੇ ਬਹੁਤ ਪਹਿਲਾਂ ਬਣਾ ਕੇ ਕਾਇਨਾਤ ਦੇ ਪਸਾਰੇ 'ਚ ਲਟਕਾ ਦਿੱਤਾ ਹੈ.. ਬਿਲਕੁਲ ਵੀ ਨਹੀਂ। ਮੈਂ ਤਾਂ ਉਹ ਹਾਂ, ਜੋ ਹਰ ਵਕਤ, ਹਰ ਛਿਣ ਸਿਰਜਣਾ 'ਚ ਹਾਂ, ਜਿਸ ਨੂੰ ਕੁਦਰਤ ਘੜ੍ਹ ਰਹੀ ਹੈ... ਰੰਗ-ਬਿਰੰਗੀਆਂ ਲਕੀਰਾਂ ਨਾਲ ਸਜਾ ਰਹੀ ਹੈ, ਉਮਰ ਦੀਆਂ ਲਕੀਰਾਂ ਨਾਲ... ਚਿੱਤਰਕਾਰ ਵਾਂਗ.. ਗ਼ਲਤ ਹੋਣ 'ਤੇ ਮੁੜ ਉਸਾਰਦੀ ਹੋਈ... ਨਿੱਕੇ ਜਿਹੇ ਦਿਲ ਨੂੰ ਕਲਾਕਾਰੀਆਂ, ਹਾਦਸਿਆਂ, ਅਚੰਬਿਆਂ, ਕਹਾਣੀਆਂ ਨਾਲ ਘੜ੍ਹਦੀ ਹੋਈ.. ਅੱਖਾਂ 'ਚ ਬਸ ਉਮੀਦ ਭਰਦੀ ਹੋਈ, ਹਰ ਵਕਤ ਕੁਝ ਚੰਗਾ ਵਾਪਰਨ ਦੀ, ਹਨ੍ਹੇਰਿਆਂ 'ਚ ਮਹੀਨ ਸੁਲਗਦੀ ਚਿਣਗ ਨੂੰ ਦੇਖਣ ਦੀ, ਆਪਣੀਆਂ ਗ਼ਲਤੀਆਂ ਨੂੰ ਸਵੀਕਾਰਨ ਦੀ, ਬੇਆਵਾਜ਼ ਸੁੰਨੇ ਖਲਾਅ 'ਚ ਖ਼ੁਦ ਆਵਾਜ਼...

ਆਪਣਾ ਕਮਰਾ

Image
ਅਜਿਹੀ ਜਗ੍ਹਾ, ਜਿਥੇ ਅਸੀਂ ਦਿਨ ਰਾਤ ਗੁਜ਼ਾਰਦੇ ਹਾਂ, ਪੜ੍ਹਦੇ-ਲਿਖਦੇ ਹਾਂ- ਸੋਚਦੇ ਹਾਂ, ਕੁਝ ਨਵਾਂ ਸਿਰਜਦੇ ਹਾਂ, ਉਹ ਸਿਰਫ਼ ਇਕਮਾਤਰ ਜਗ੍ਹਾ ਨਹੀਂ ਰਹਿ ਜਾਂਦੀ। ਜਿਥੇ ਅਸੀਂ ਆਪਣੇ ਸਾਰੇ ਦੁੱਖ ਸੁੱਖ ਆਪਣੇ ਆਪ ਨਾਲ ਸਾਂਝੇ ਕੀਤੇ ਹੋਣ , ਮਨ ਦੇ ਬੋਝ ਉਤਾਰੇ ਹੋਣ ਉਹ ਜਗ੍ਹਾ ਸਾਡੇ ਅੰਦਰ ਦਾ ਇਕ ਹਿੱਸਾ ਹੋ ਜਾਂਦੀ ਹੈ, ਅਜਿਹਾ ਹਿੱਸਾ ਜੋ ਸਾਨੂੰ ਕੀਤੇ ਹੋਰ ਨਹੀਂ ਲੱਭਦਾ, ਅਜਿਹਾ ਸਕੂਨ, ਜਿਸ ਨੂੰ ਅਸੀਂ ਬਾਹਰ ਕਿਤੇ ਵੀ ਨਹੀਂ ਲੱਭ ਸਕਦੇ। ਇਹ ਸਿਰਫ਼ ਸਾਡਾ ਆਪਣਾ ਕਮਰਾ ਹੀ ਹੁੰਦਾ ਹੈ, ਜਿਥੇ ਅਸੀਂ ਕਿਵੇਂ ਵੀ ਵਿਚਰ ਸਕਦੇ ਹਾਂ, ਖੁਲ੍ਹ ਕੇ ਰੋ ਸਕਦੇ ਹਾਂ, ਖੁੱਲ੍ਹ ਕੇ ਹੱਸ ਸਕਦੇ ਹਾਂ, ਕੁਝ ਵੀ ਸਿਰਜ ਸਕਦੇ ਹਾਂ- ਆਪਣਾ ਨਵਾਂ ਜਹਾਨ ਉਲੀਕ ਸਕਦੇ ਹਾਂ। ਆਪਣੇ ਕਮਰੇ ਅੰਦਰ ਅਸੀਂ ਉਹੀ ਹੁੰਦੇ ਹਾਂ, ਜੋ ਸਾਡਾ ਅਸਲ ਹੈ, ਕਮਰੇ ਤੋਂ ਬਾਹਰ ਅਸੀਂ ਕਿੰਨੇ ਹੀ ਨਕਾਬਾਂ ਹੇਠ ਦੱਬ ਜਾਂਦੇ ਹਾਂ। ਆਪਣਾ ਕਮਰਾ ਸਾਨੂੰ ਸਿਰਜਨਾਤਮਕ ਥਾਂ ਅਤੇ ਸੰਸਾਰ ਨੂੰ ਵੇਖਣ ਲਈ ਨਵੇਂ ਨਜ਼ਰੀਏ ਦੀ ਖਿੜਕੀ ਦਿੰਦਾ ਹੈ।