Posts

ਬਦਲਦੇ ਮਹੌਲ ਨਾਲ ਬਦਲਦੇ ਖ਼ਿਆਲ..ਮਹਿਜ਼ ਖ਼ਿਆਲ

Image
ਬਦਲਦੇ ਮਹੌਲ ਨਾਲ ਬਦਲਦੇ ਖ਼ਿਆਲ..ਮਹਿਜ਼ ਖ਼ਿਆਲ ਮੈਂ +2 ਕਰਨ ਤੋਂ ਬਾਅਦ ਬੀ.ਏ. ਲਈ ਪੰਜਾਬੀ ਯੂਨੀਵਰਸਿਟੀ ਆ ਗਈ ਸੀ। ਕਹਿ ਸਕਦੇ ਆ ਕਿ ਪਹਿਲੀ ਵਾਰ ਘਰੋਂ ਪਟਿਆਲੇ ਲਈ ਹੀ ਨਿਕਲੀ, ਮੈਨੂੰ ਰਿਸ਼ਤੇਦਾਰੀ 'ਚ ਜਾਣਾ ਬਿਲਕੁਲ ਨਹੀਂ ਪਸੰਦ 'ਤੇ ਨਾ ਹੀ ਮੈਂ ਜ਼ਿਆਦਾ ਕਦੀ ਗਈ..ਜੇ ਕਦੀ ਗਈ ਤਾਂ ਸ਼ਾਮ ਤੱਕ ਘਰ ਵਾਪਸੀ। ਚੰਗਾ ਇਸ ਕਰਕੇ ਨਹੀਂ ਸੀ ਲੱਗਦਾ ਹੁੰਦਾ ਕਿਉਂਕਿ ਤੁਹਾਨੂੰ ਕੁੜੀ ਹੋਣ ਕਰਕੇ ਬਹੁਤ ਸਿਆਣਾ ਜਾ ਬਣ ਕੇ ਵਿਵਹਾਰ ਕਰਨਾ ਪੈਂਦਾ ਏ। ਜਿਵੇਂ ਉਚੀ ਨਾ ਬੋਲਣਾ, ਜ਼ਿਆਦਾ ਨਾ ਬੋਲਣਾ, ਰਸੋਈ 'ਚ ਮਦਦ ਕਰਨੀ, ਹੋਰ ਪਤਾ ਨਹੀਂ ਕੀ-ਕੀ!! ਜਿਨ੍ਹਾਂ 'ਚੋਂ ਮੈਨੂੰ ਕੁਝ ਵੀ ਕਰਨਾ ਪਸੰਦ ਨਹੀਂ। ਚੁੱਪ ਰਹਿਣਾ ਤਾਂ ਆਪਣੀ ਮਰਜ਼ੀ ਨਾਲ, ਉਚੀ-ਉਚੀ ਹੱਸਣਾ ਤਾਂ ਆਪਣੀ ਮਰਜ਼ੀ ਨਾਲ..ਗੱਲਾਂ ਕਰਨੀਆਂ ਜਾਂ ਨਾ ਕਰਨੀਆਂ ਉਹ ਵੀ ਆਪਣੀ ਮਰਜ਼ੀ ਨਾਲ। ਖੈਰ..!! ਪਟਿਆਲੇ ਆ ਕੇ ਪਿੰਡ ਨਾਲੋਂ ਮਹੌਲ ਥੋੜ੍ਹਾ ਸੁਖਾਵਾਂ ਲੱਗਿਆ। ਇੱਥੇ ਮੈਂ ਆਪਣੀ ਮਰਜ਼ੀ ਨਾਲ ਬਿਨ੍ਹਾਂ ਕਿਸੇ ਡਰ ਤੋਂ ਆ ਜਾ ਸਕਦੀ ਸੀ..ਇੱਕਲੀ ਬਜ਼ਾਰ..ਮੇਲੇ-ਤਿਉਹਾਰ ਵੇਖ ਸਕਦੀ ਸੀ, ਇਥੇ ਆ ਕੇ ਮੈਂ ਪਹਿਲੀ ਵਾਰ ਅਜ਼ਾਦੀ ਨਾਲ, ਬਿਨ੍ਹਾਂ ਛੇੜਛਾੜ ਦੇ ਡਰ ਤੋਂ ਵਿਸਾਖੀ ਦਾ ਮੇਲਾ ਵੇਖਿਆ 'ਤੇ ਪਹਿਲੀ ਵਾਰ ਹੀ ਸ਼ਾਮ ਦਾ ਦੁਸ਼ਹਿਰਾ। ਮੈਂ ਯੂਨੀਵਰਸਿਟੀ ਆ ਕੇ ਬਹੁਤ ਕੁਝ ਸਿੱਖਿਆ। ਚੰਗੇ ਅਧਿਆਪਕ ਮਿਲੇ..ਚੰਗੇ ਦੋਸਤ। ਪਟਿਆਲੇ ਬੀ.ਏ. ਐਮ.ਏ. ਕਰਨ ਤੋਂ ਬਾਅਦ ਮੈਂ ਦਿੱਲੀ ਆ ਗਈ, ਜਿਥੇ...

ਖ਼ਿਆਲ

ਮੈਂ ਅਕਸਰ ਬਹੁਤ ਗੱਲਾਂ ਕਰਦੀ ਹਾਂ ਆਪਣੇ ਆਪ ਨਾਲ..ਤੇਰੇ ਨਾਲ। ਲੜ੍ਹਨਾ ਵੀ ਹੁੰਦਾ ਤਾਂ ਮੈਨੂੰ ਤੇਰਾ ਇੰਤਜ਼ਾਰ ਨਹੀਂ ਹੁੰਦਾ। ਕਿਉਂ ਕਰਾਂ ਇੰਤਜ਼ਾਰ ? ਤੇਰਾ ਵੱਸ ਚੱਲੇ ਤਾਂ ਤੂੰ ਮੈਨੂੰ ਕਦੀ ਖ਼ਿਆਲਾਂ ਵਿਚ ਵੀ ਨਾ ਮਿਲੇ। ਮੁਹੱਬਤ 'ਚ ਭਲਾ ਕੋਈ ਰਹਿ ਸਕਦਾ ਏਦਾ? ਤੂੰ ਆ ਚਾਹੇ ਨਾ ਆ.. ਹੁਣ ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਹੁਣ ਇਹ ਮੇਰੇ ਲਈ ਕੁਝ ਮਾਇਨੇ ਹੀ ਨਹੀਂ ਰੱਖਦਾ। ਤੈਨੂੰ ਪਤਾ ਨਾ.. ਮੁਹੱਬਤ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ। ਮੈਨੂੰ ਯਾਦ ਹੈ ਤੂੰ ਮੇਰੇ ਨਾਲ ਕਿੰਨੀਆਂ -ਕਿੰਨੀਆਂ ਗੱਲਾਂ ਕਰਦਾ ਹੁੰਦਾ ਸੀ-ਬੱਚਿਆਂ ਵਾਂਗ, ਨਿੱਕੀ-ਨਿੱਕੀ ਗੱਲ 'ਤੇ ਗੁੱਸੇ ਹੋਣਾ, ਜੇ ਹੱਸਣਾ ਤਾਂ ਹੱਸੀ ਜਾਣਾ ਜਾਂ ਬਸ ਕਦੀ ਕਦੀ ਐਂਵੇਂ ਹੀ ਚਿੜ ਜਾਣਾ। ਮੈਂ ਤੇਰੇ ਲਈ ਕਦੀ ਮਾਂ, ਕਦੀ ਦੋਸਤ 'ਤੇ ਕਦੀ ਮਹਿਬੂਬ ਹੁੰਦੀ ਸੀ। ਤੈਨੂੰ ਪਤਾ ..ਤੈਨੂੰ ਅੱਜ ਵੀ ਕਿਸੇ ਨਾਲ ਗੁੱਸੇ ਹੋਣਾ ਨੀ ਆਉਂਦਾ 'ਤੇ ਮੈਨੂੰ ਤੂੰ ਅੱਜ ਵੀ ਹੱਸਦਾ ਉਨ੍ਹਾਂ ਹੀ ਪਿਆਰਾ ਲੱਗਦੈ-ਪਰ ਕਿਸੇ ਹੋਰ ਹੀ ਦੁਨੀਆਂ 'ਚ। ਕੁਝ ਖ਼ਿਆਲ, ਕੁਝ ਪਲ 'ਤੇ ਕੁਝ ਸੱਚ ਹੁਣ ਤਿੜਕ ਗਏ ਨੇ...!!!! ਵਕਤ ਹਮੇਸ਼ਾ ਉਹੀਓ ਨਹੀਂ ਰਹਿੰਦਾ ਨਾ, ਇਸਨੇ ਵੀ ਨਵੀਂਆਂ ਕਹਾਣੀਆਂ, ਨਵੇਂ ਇਸ਼ਕ ਸਿਰਜਣੇ ਹੁੰਦੇ ਨੇ। ਹੁਣ ਆਪਣੀ ਕਹਾਣੀ ਕੋਈ ਹੋਰ ਜਿਉਂ ਰਿਹਾ ਹੋਵੇਗਾ 'ਤੇ ਆਪਾਂ ਹੁਣ ਵਕਤ ਦੇ ਕਿਸੇ ਨਵੇਂ ਖ਼ਿਆਲ 'ਚ ਪਨਪ ਰਹੇ ਹੋਵਾਂਗੇ। 💝💝 Simran

Photography with caption

Image
ਬਹੁਤ ਖੂਬਸੂਰਤ ਹੈ ਇਹ ਜ਼ਿੰਦਗੀ..ਚਲੋ ਹਾਥ ਬੜਾਤੇ ਹੈਂ ਜੀਨੇ ਕੇ ਲੀਏ!!

ਰੀਝ

Image
ਸ਼ਿੰਦਾ...ਉਮਰ ਲਗਭਗ 14-15 ਸਾਲ। ਮਾਂ ਬਿਮਾਰੀ 'ਚ ਮਰ ਗਈ ਅਤੇ ਪਿਉ ਅੱਤ ਦਾ ਸ਼ਰਾਬੀ ਮਤਲਬ ਜਿੰਨਾ ਦਿਨ ਚ ਕਮਾਉਣਾ ਉਨ੍ਹਾਂ ਦੇ ਹੀ ਸ਼ਰਾਬ ਪੀ ਜਾਣੀ। ਕੁੱਲ ਮਿਲਾ ਕੇ ਸ਼ਿੰਦੇ ਨੇ ਕਦੀ ਸੋਹਣਾ ਜਿਹਾ ਦਿਨ ਚੜ੍ਹਦਿਆਂ ਨਹੀਂ ਵੇਖਿਆ, ਪਰ ਉਹ ਆਪਣੀ ਉਮਰ ਨਾਲੋ ਵੱਧ ਸਿਆਣਾ ਸੀ। ਦਿਨ ਰਾਤ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ। ਕੋਈ ਬੁਲਾਉਂਦਾ ਤਾਂ ਹੱਸ ਕੇ ਜੇ ਬੋਲ ਪੈਣਾ ਨਹੀਂ ਬੱਸ ਚੁੱਪ ਵੱਟੀ ਰੱਖਣੀ। ਇਸ ਵਿੱਚ ਉਸਦਾ ਕੋਈ ਕਸੂਰ ਨੀ ਸੀ-ਸਭ ਉਸਦੇ ਹਲਾਤ ਸਨ। ਉਸਦਾ ਦਿਨ ਅਖ਼ਬਾਰ ਵੰਡਣ ਤੋਂ ਸ਼ੁਰੂ ਹੁੰਦਾ ਸੀ, ਸਵੇਰੇ ਅੱਖਾਂ ਮਲ੍ਹਦਾ ਉੱਠਦਾ ਤੇ ਸਾਇਕਲ ਚੁੱਕ ਚੌਂਕ ਤੋਂ ਅਖ਼ਵਾਰ ਲੈ ਕੇ ਘਰ ਘਰ ਵੰਡ ਆਉਂਦਾ ਫਿਰ ਫਟਾਫਟ ਮੂੰਹ ਹੱਥ ਧੋ ਕੇ ਸੇਠ ਦੀ ਦੁਕਾਨ ਤੇ ਚਲਾ ਜਾਂਦਾ, ਜਿੱਥੇ ਉਹ ਥੋੜ੍ਹਾ ਬਹੁਤ ਚਾਹ ਪਾਣੀ ਪੀ ਆਪਣੇ ਕੰਮ ਚ ਉਲਝ ਜਾਂਦਾ। ਉਸਦਾ ਸੇਠ ਅੱਤ ਦਰਜੇ ਦਾ ਹਰਾਮੀ ਬੰਦਾ। ਦਿਨ ਭਰ ਉਸ ਨੂੰ ਸਤਾਈ ਜਾਂਦਾ, ਉਸ ਨੂੰ ਇਕ ਮਿੰਟ ਬੈਠਣ ਨਹੀਂ ਸੀ ਦਿੰਦਾ -ਦੁਕਾਨ ਦੇ ਕੰਮ ਤੋਂ ਲੈ ਕੇ ਘਰ ਦੇ ਨਿੱਕੇ ਨਿੱਕੇ ਕੰਮ ਵੀ ਉਸ ਤੋਂ ਕਰਵਾਉਂਦਾ ਰਹਿੰਦਾ ਸੀ। ਪਰ ਸ਼ਿੰਦਾ ਖੁਸ਼ੀ ਖੁਸ਼ੀ ਸਾਰਾ ਦਿਨ ਕੰਮੀ ਰੁਝਿਆ ਰਹਿੰਦਾ ਸੀ 'ਤੇ ਰਾਤ ਨੂੰ ਉਹ ਘਰ ਆਪਣੇ ਪਿਉ ਦੇ ਸੌਂ ਜਾਣ ਤੋਂ ਬਾਅਦ ਹੀ ਜਾਂਦਾ, ਜਾ ਕੇ ਕੋਈ ਕਿਤਾਬ ਚੁੱਕ ਲੈਂਦਾ, ਥੋੜ੍ਹਾ ਬਹੁਤ ਪੜ੍ਹਦਾ ਫਿਰ ਸੌ ਜਾਂਦਾ। ਇਸੇ ਤਰ੍ਹਾਂ ਉਸਦਾ ਦਿਨ ਬਸਰ ਹੋ ਰਿਹਾ ਸੀ। ਇਕ ਦਿਨ ਦੁਕਾਨ 'ਤੇ ਚਾਹ ਬ...

ਇਕ ਔਰਤ ਦੀ ਡਾਇਰੀ/ ਅਨੁਵਾਦ-ਨੀਤੂ ਅਰੋੜਾ - review

Image
ਇਕ ਔਰਤ ਦੀ ਡਾਇਰੀ ਕਿਤਾਬ ਹਰ ਕਿਸੇ ਨੂੰ ਪੜ੍ਹਨੀ ਚਾਹੀਂਦੀ ਹੈ, ਸਿਰਫ਼ ਔਰਤਾਂ, ਕੁੜੀਆਂ ਨੂੰ ਹੀ ਨਹੀਂ ਸਭ ਮੁੰਡਿਆਂ ਜਾਂ ਮਰਦਾਂ ਨੂੰ ਵੀ। ਇਹ ਕਿਤਾਬ ਹਰ ਉਸ ਮਾਂ, ਧੀ, ਪਤਨੀ, ਨੂੰਹ ਦੀ ਕਹਾਣੀ ਬਿਆਨ ਕਰਦੀ ਹੈ, ਜੋ ਘਰ ਦੇ  ਰੋਜ਼ਾਨਾ ਦੇ ਕੰਮਾਂ-ਕਾਰਾਂ 'ਚ ਸਵੇਰ ਤੋਂ ਸ਼ਾਮ ਤੱਕ ਰੁਝੀਆਂ ਰਹਿੰਦੀਆਂ ਹਨ, ਜਿਨ੍ਹਾਂ ਬਾਰੇ ਅਸੀਂ ਕਦੀ ਨਹੀਂ ਸੋਚਦੇ ਕਿ ਉਹ ਵੀ ਥੱਕਦੀਆਂ, ਅੱਕਦੀਆਂ ਹੋਣਗੀਆਂ, ਉਨ੍ਹਾਂ ਦਾ ਵੀ ਜੀਅ ਕਰਦਾ ਹੋਣੇ ਬਾਹਰ ਘੁੰਮਣ ਨੂੰ..ਨੱਚਣ-ਗਾਉਣ ਨੂੰ ...ਆਪਣੀ ਮਰਜ਼ੀ ਨਾਲ ਕਿਧਰੇ ਵੀ ਆਉਣ-ਜਾਣ ਨੂੰ। ਇਨ੍ਹਾਂ 'ਚੋ ਜੇਕਰ ਕੁਝ ਨੌਕਰੀ ਵੀ ਕਰਦੀਆਂ ਹੋਣਗੀਆਂ ਤਾਂ ਵੀ ਉਨ੍ਹਾਂ ਦੇ ਘਰੇਲੂ ਕੰਮਾਂ 'ਚ ਕੋਈ ਫਰਕ ਨਹੀਂ। ਅਸੀਂ ਕਿਉਂ ਸਮਝਦੇ ਹਾਂ ਕਿ ਇਹ ਸਭ ਉਨ੍ਹਾਂ ਦੇ ਹਿੱਸੇ ਹੀ ਆਇਆ? ਸਾਡੇ ਘਰ ਚ ਵੱਡਿਆਂ-ਛੋਟਿਆਂ ਦੀ ਦੇਖ-ਭਾਲ ਤੋਂ ਲੈ ਕੇ, ਘਰ ਦੇ ਹਰ ਨਿੱਕੇ-ਨਿੱਕੇ ਕੰਮ ਤੋਂ ਇਲਾਵਾ ਜਦੋ ਕੋਈ ਦੋ ਪ੍ਰਹਾਉਣੇ ਆ ਜਾਣ ਉਨ੍ਹਾਂ ਦੀ ਸੇਵਾ ਦਾ ਜਿੰਮਾ ਵੀ ਅਸੀਂ ਇਨ੍ਹਾਂ ਤੇ ਸੁੱਟ ਦਿੰਦੇ ਹਾਂ, ਜਿਵੇਂ ਉਹ ਕੋਈ ਮਸ਼ੀਨ ਹੋਣ ਤੇ ਅਸੀਂ ਸਿਰਫ ਉਨ੍ਹਾਂ ਨੂੰ ਕੰਮ ਕਰਨ ਦੀ ਕਮਾਂਡ ਦੇਣੀ ਹੋਵੇ। ਦੂਜੀ ਗੱਲ ਸਾਡੇ ਸਮਾਜ ਵਿਚ ਜੇ ਕੋਈ ਮਰਦ ਆਪਣੇ ਘਰ ਵਿਚ ਆਪਣੀ ਮਾਂ-ਭੈਣ ਜਾਂ ਪਤਨੀ ਨਾਲ ਘਰ ਦੇ ਕੰਮਾਂ 'ਚ ਹੇਲਪ ਕਰਾਉਂਦਾ ਹੈ ਤਾਂ ਅਸੀਂ ਉਸਨੂੰ ਜਨਾਨੜਾ ਜਾਂ ਤੀਵੀਂ ਪਿਛੇ ਲੱਗਿਆ ਕਹਿ ਕੇ ਭੰਡਦੇ ਹਾਂ,,ਕਿੰਨੀ ਬੇਹੁੱਦਾ ਗੱਲ ਹੈ। ...

ਪੈਮਾਨਾ

Image
ਜੇ ਕਿਸੇ ਕੁੜੀ ਦਾ ਮੁੰਡਾ ਦੋਸਤ ਹੈ ਤਾਂ ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਿਸੇ ਦੂਜੇ ਮੁੰਡੇ ਵੱਲ ਵੇਖੇ ਤੱਕ ਨਾ। ਕਿਉਂ? ਇਹ ਸਿਰਫ਼ ਸਾਡੀ ਸੌੜੀ ਸੋਚ ਦੇ ਪ੍ਰਮਾਣ ਤੋਂ ਵੱਧ ਕੁਝ ਨਹੀਂ ਹੈ। ਕਿਸੇ ਇਕ ਖ਼ਾਸ ਦੋਸਤ ਤੋਂ ਬਿਨ੍ਹਾਂ ਵੀ ਕੁੜੀ ਦੇ ਹੋਰ ਬਹੁਤ ਦੋਸਤ ਹੋ ਸਕਦੇ ਹਨ, ਜਿਨ੍ਹਾਂ ਨਾਲ ਉਹ ਬੇਝਿਜਕ ਗੱਲ ਕਰ ਸਕਦੀ ਹੈ, ਘੁੰਮ ਸਕਦੀ ਹੈ, ਜਰੂਰੀ ਨਹੀਂ ਹਰ ਰਿਸ਼ਤੇ ਨੂੰ ਗਲਤ ਅਰਥ ਹੀ ਦਿੱਤੇ ਜਾਣ। ਹਰ ਰਿਸ਼ਤੇ ਦੀ ਆਪਣੀ ਖੂਬਸੂਰਤੀ ਹੈ, ਆਪਣਾ ਨਿੱਘ ਹੈ-ਜਿਹੜੇ ਰਿਸ਼ਤੇ ਤੁਹਾਨੂੰ ਬੰਨ ਕੇ ਰੱਖਣ, ਉਹ ਰਿਸ਼ਤੇ ਹੋਲੀ-ਹੋਲੀ ਅੰਦਰੋ-ਅੰਦਰ ਮਰਨ ਲੱਗਦੇ ਹਨ ;ਤੇ ਮਰੇ ਹੋਏ ਰਿਸ਼ਤਿਆਂ ਵਿਚੋਂ ਸਿਰਫ ਬੋ ਹੀ ਆ ਸਕਦੀ ਹੈ।  ਆਪਣੇ ਰਿਸ਼ਤਿਆਂ ਨੂੰ ਇੰਨੀ ਕੁ ਖੁਲ੍ਹ ਦੇਵੋ ਕਿ ਉਹ ਅਜ਼ਾਦ ਵਿਚਰ ਸਕਣ, ਆਪਣੇ ਹਿੱਸੇ ਦੀ ਅਜ਼ਾਦੀ ਮਾਣ ਸਕਣ। ਕਿਸੇ ਦੂਜੇ ਦੀ ਜ਼ਿੰਦਗੀ 'ਤੇ ਬੰਦਿਸ ਲਾਉਣ ਜਾਂ ਕਿਸੇ ਦੇ ਸੁਭਾਅ, ਵਰਤੋ-ਵਿਹਾਰ ਤੋਂ ਉਸਦੀ ਸ਼ਖਸੀਅਤ ਨੂੰ ਜੱਜ ਕਰਨ ਦਾ ਸਾਡਾ ਕੋਈ ਹੱਕ ਨਹੀਂ ਹੈ। ਸਾਨੂੰ ਸਭ ਨੂੰ ਇਕੋ-ਜਿਹੀ ਜ਼ਿੰਦਗੀ, ਇਕੋ ਜਿਹੇ ਹੱਕ ਅਤੇ ਇਕੋ-ਜਿਹੀਆਂ ਕੁਸ਼ਲਤਾਵਾਂ ਮਿਲੀਆਂ ਹਨ, ਫਿਰ ਕਿਉਂ ਅਸੀਂ ਵਸਤਾਂ ਵਾਂਗ ਮਨੁੱਖ ਨੂੰ ਧਿਰਾਂ ਵਿਚ ਵੰਡ ਰਹੇ ਹਾਂ। ਜ਼ਿੰਦਗੀ ਜਿਉਣ ਦਾ 'ਤੇ ਅਜ਼ਾਦੀ ਦਾ ਕੋਈ ਖ਼ਾਸ ਇਕ ਪੈਮਾਨਾ ਨਹੀਂ ਹੈ। -ਸਿਮਰਨ.

ਕਦੀ ਕਦੀ ਏਦਾਂ ਵੀ ਲੱਗਦੇ

Image
ਮੈਂ ਆਪਣੇ ਆਪ ਵਿੱਚ ਏਨੀ ਸਿਮਟ ਗਈ ਹਾਂ, ਕਿ ਮੈਨੂੰ ਦੂਜਿਆਂ 'ਚ ਵਿਚਰਨਾ ਦੁਸ਼ਵਾਰ ਲੱਗਦਾ ਹੈ. ਅਸਲ 'ਚ ਮੈਨੂੰ ਡਰ ਲੱਗਦਾ ਹੈ. ਮੈਨੂੰ ਹਰ ਚਿਹਰਾ ਖ਼ੁਦ 'ਤੇ ਹੱਸਦਾ ਲੱਗਦਾ ਹੈ, ਮੈਨੂੰ ਲੱਗਦਾ ਹੈ ਕਿ ਮੈਂ ਸਿਰਫ਼ ਮੈਂ ਹੀ ਆਪਣੇ-ਆਪ ਦੇ ਨਜ਼ਦੀਕ ਹਾਂ. ਮੈਂ ਜਦ ਵੀ ਭੀੜ 'ਚ ਸ਼ਾਮਿਲ ਹੁੰਦੀ ਹਾਂ ਤਾਂ ਮੈਨੂੰ ਲੱਗਦਾ ਹੈ, ਜਿਵੇਂ ਭੀੜ ਮੈਨੂੰ ਹੀ ਘੂਰ ਰਹੀ ਹੋਵੇ. ਖ਼ਾਸ ਤੌਰ 'ਤੇ ਉਹ ਭੀੜ ਜੋ ਮੈਨੂੰ ਜਾਣਦੀ ਹੈ.                    ਦਿਨ ਬ ਦਿਨ ਮੈਂ ਨਿਘਾਰ ਵੱਲ ਜਾ ਰਹੀ ਹਾਂ. ਰੰਗ ਮੇਰੇ ਤੋਂ ਦੂਰ ਭੱਜਦੇ ਹਨ. ਮੇਰਾ 'ਆਪਾ' ਮੇਰੇ 'ਤੇ ਸ਼ਰਮਸਾਰ ਹੋ ਜਾਂਦਾ ਹੈ. ਜਦੋਂ ਮੈਂ ਆਪਣੇ ਆਪ ਨੂੰ 'ਸ਼ੀਸ਼ੇ' ਵਿੱਚ ਵੇਖਦੀ ਹਾਂ ਤਾਂ 'ਸ਼ੀਸ਼ਾ' ਅੱਖਾਂ ਬੰਦ ਕਰ ਲੈਂਦਾ ਹੈ ਤੇ ਮੇਰੇ ਅੰਦਰ ਬੈਠੀ 'ਕੁੜੀ' ਸਹਿਮ ਜਾਂਦੀ ਹੈ. ਉਸਨੂੰ ਡਰ ਲੱਗਦਾ ਹੈ. ਉਸ ਦੀਆਂ ਅੱਖਾਂ ਵਿਚੋਂ ਦੀ ਸਾਰੀ ਖੂਬਸੂਰਤ ਕਾਇਨਾਤ ਗੁਜ਼ਰ ਜਾਂਦੀ ਹੈ, ਪਰ ਉਹ ਖ਼ੁਦ ਨੂੰ.... ਖ਼ੁਦ ਨੂੰ ਕਿਤੇ ਦੂਰ ਛੁਪਾ ਦਿੰਦੀ ਹੈ.          ਅੱਜ ਕੱਲ੍ਹ ਮੈਨੂੰ ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਮੇਰੇ ਪਰ ਕੱਟ ਦਿੱਤੇ ਹੋਣ, 'ਤੇ ਮੈਂ ਜ਼ਮੀਨ 'ਤੇ  ਪਈ ਤੜਫ਼ ਰਹੀ ਹੋਵਾਂ. ਹੁਣ ਮੈਂ ਕਦੀ ਇਕੱਲਿਆਂ ਉੱਚੀ-ਉੱਚੀ ਗਾਉਂਦੀ ਨਹੀਂ, ਇਕੱਲਿਆਂ ਨੱਚਦੀ ਨਹੀਂ.. ਨਾ ਹੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵਾਰ-ਵਾਰ ਨਿਹਾਰਦੀ ਹਾਂ. ਹ...