ਖ਼ਿਆਲ

ਮੈਂ ਅਕਸਰ ਬਹੁਤ ਗੱਲਾਂ ਕਰਦੀ ਹਾਂ ਆਪਣੇ ਆਪ ਨਾਲ..ਤੇਰੇ ਨਾਲ। ਲੜ੍ਹਨਾ ਵੀ ਹੁੰਦਾ ਤਾਂ ਮੈਨੂੰ ਤੇਰਾ ਇੰਤਜ਼ਾਰ ਨਹੀਂ ਹੁੰਦਾ। ਕਿਉਂ ਕਰਾਂ ਇੰਤਜ਼ਾਰ ? ਤੇਰਾ ਵੱਸ ਚੱਲੇ ਤਾਂ ਤੂੰ ਮੈਨੂੰ ਕਦੀ ਖ਼ਿਆਲਾਂ ਵਿਚ ਵੀ ਨਾ ਮਿਲੇ। ਮੁਹੱਬਤ 'ਚ ਭਲਾ ਕੋਈ ਰਹਿ ਸਕਦਾ ਏਦਾ?
ਤੂੰ ਆ ਚਾਹੇ ਨਾ ਆ.. ਹੁਣ ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਹੁਣ ਇਹ ਮੇਰੇ ਲਈ ਕੁਝ ਮਾਇਨੇ ਹੀ ਨਹੀਂ ਰੱਖਦਾ। ਤੈਨੂੰ ਪਤਾ ਨਾ.. ਮੁਹੱਬਤ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ। ਮੈਨੂੰ ਯਾਦ ਹੈ ਤੂੰ ਮੇਰੇ ਨਾਲ ਕਿੰਨੀਆਂ -ਕਿੰਨੀਆਂ ਗੱਲਾਂ ਕਰਦਾ ਹੁੰਦਾ ਸੀ-ਬੱਚਿਆਂ ਵਾਂਗ, ਨਿੱਕੀ-ਨਿੱਕੀ ਗੱਲ 'ਤੇ ਗੁੱਸੇ ਹੋਣਾ, ਜੇ ਹੱਸਣਾ ਤਾਂ ਹੱਸੀ ਜਾਣਾ ਜਾਂ ਬਸ ਕਦੀ ਕਦੀ ਐਂਵੇਂ ਹੀ ਚਿੜ ਜਾਣਾ। ਮੈਂ ਤੇਰੇ ਲਈ ਕਦੀ ਮਾਂ, ਕਦੀ ਦੋਸਤ 'ਤੇ ਕਦੀ ਮਹਿਬੂਬ ਹੁੰਦੀ ਸੀ। ਤੈਨੂੰ ਪਤਾ ..ਤੈਨੂੰ ਅੱਜ ਵੀ ਕਿਸੇ ਨਾਲ ਗੁੱਸੇ ਹੋਣਾ ਨੀ ਆਉਂਦਾ 'ਤੇ ਮੈਨੂੰ ਤੂੰ ਅੱਜ ਵੀ ਹੱਸਦਾ ਉਨ੍ਹਾਂ ਹੀ ਪਿਆਰਾ ਲੱਗਦੈ-ਪਰ ਕਿਸੇ ਹੋਰ ਹੀ ਦੁਨੀਆਂ 'ਚ। ਕੁਝ ਖ਼ਿਆਲ, ਕੁਝ ਪਲ 'ਤੇ ਕੁਝ ਸੱਚ ਹੁਣ ਤਿੜਕ ਗਏ ਨੇ...!!!! ਵਕਤ ਹਮੇਸ਼ਾ ਉਹੀਓ ਨਹੀਂ ਰਹਿੰਦਾ ਨਾ, ਇਸਨੇ ਵੀ ਨਵੀਂਆਂ ਕਹਾਣੀਆਂ, ਨਵੇਂ ਇਸ਼ਕ ਸਿਰਜਣੇ ਹੁੰਦੇ ਨੇ। ਹੁਣ ਆਪਣੀ ਕਹਾਣੀ ਕੋਈ ਹੋਰ ਜਿਉਂ ਰਿਹਾ ਹੋਵੇਗਾ 'ਤੇ ਆਪਾਂ ਹੁਣ ਵਕਤ ਦੇ ਕਿਸੇ ਨਵੇਂ ਖ਼ਿਆਲ 'ਚ ਪਨਪ ਰਹੇ ਹੋਵਾਂਗੇ।
💝💝

Simran

Comments

Popular posts from this blog

ਇਕ ਰਾਤ ਦਾ ਸੱਚ-ਵਿਲੀਅਮ ਸਰੋਯਾਨ

To the Young Who Want to Die

ਕਹਾਣੀ: ਅਗਸਤ ਦੇ ਪ੍ਰੇਤ-ਗੈਬਰੀਅਲ ਗਾਰਸੀਆ ਮਾਰਕੇਜ਼