ਪੈਮਾਨਾ
ਜੇ ਕਿਸੇ ਕੁੜੀ ਦਾ ਮੁੰਡਾ ਦੋਸਤ ਹੈ ਤਾਂ ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਿਸੇ ਦੂਜੇ ਮੁੰਡੇ ਵੱਲ ਵੇਖੇ ਤੱਕ ਨਾ। ਕਿਉਂ? ਇਹ ਸਿਰਫ਼ ਸਾਡੀ ਸੌੜੀ ਸੋਚ ਦੇ ਪ੍ਰਮਾਣ ਤੋਂ ਵੱਧ ਕੁਝ ਨਹੀਂ ਹੈ। ਕਿਸੇ ਇਕ ਖ਼ਾਸ ਦੋਸਤ ਤੋਂ ਬਿਨ੍ਹਾਂ ਵੀ ਕੁੜੀ ਦੇ ਹੋਰ ਬਹੁਤ ਦੋਸਤ ਹੋ ਸਕਦੇ ਹਨ, ਜਿਨ੍ਹਾਂ ਨਾਲ ਉਹ ਬੇਝਿਜਕ ਗੱਲ ਕਰ ਸਕਦੀ ਹੈ, ਘੁੰਮ ਸਕਦੀ ਹੈ, ਜਰੂਰੀ ਨਹੀਂ ਹਰ ਰਿਸ਼ਤੇ ਨੂੰ ਗਲਤ ਅਰਥ ਹੀ ਦਿੱਤੇ ਜਾਣ। ਹਰ ਰਿਸ਼ਤੇ ਦੀ ਆਪਣੀ ਖੂਬਸੂਰਤੀ ਹੈ, ਆਪਣਾ ਨਿੱਘ ਹੈ-ਜਿਹੜੇ ਰਿਸ਼ਤੇ ਤੁਹਾਨੂੰ ਬੰਨ ਕੇ ਰੱਖਣ, ਉਹ ਰਿਸ਼ਤੇ ਹੋਲੀ-ਹੋਲੀ ਅੰਦਰੋ-ਅੰਦਰ ਮਰਨ ਲੱਗਦੇ ਹਨ ;ਤੇ ਮਰੇ ਹੋਏ ਰਿਸ਼ਤਿਆਂ ਵਿਚੋਂ ਸਿਰਫ ਬੋ ਹੀ ਆ ਸਕਦੀ ਹੈ।
ਆਪਣੇ ਰਿਸ਼ਤਿਆਂ ਨੂੰ ਇੰਨੀ ਕੁ ਖੁਲ੍ਹ ਦੇਵੋ ਕਿ ਉਹ ਅਜ਼ਾਦ ਵਿਚਰ ਸਕਣ, ਆਪਣੇ ਹਿੱਸੇ ਦੀ ਅਜ਼ਾਦੀ ਮਾਣ ਸਕਣ। ਕਿਸੇ ਦੂਜੇ ਦੀ ਜ਼ਿੰਦਗੀ 'ਤੇ ਬੰਦਿਸ ਲਾਉਣ ਜਾਂ ਕਿਸੇ ਦੇ ਸੁਭਾਅ, ਵਰਤੋ-ਵਿਹਾਰ ਤੋਂ ਉਸਦੀ ਸ਼ਖਸੀਅਤ ਨੂੰ ਜੱਜ ਕਰਨ ਦਾ ਸਾਡਾ ਕੋਈ ਹੱਕ ਨਹੀਂ ਹੈ।
ਸਾਨੂੰ ਸਭ ਨੂੰ ਇਕੋ-ਜਿਹੀ ਜ਼ਿੰਦਗੀ, ਇਕੋ ਜਿਹੇ ਹੱਕ ਅਤੇ ਇਕੋ-ਜਿਹੀਆਂ ਕੁਸ਼ਲਤਾਵਾਂ ਮਿਲੀਆਂ ਹਨ, ਫਿਰ ਕਿਉਂ ਅਸੀਂ ਵਸਤਾਂ ਵਾਂਗ ਮਨੁੱਖ ਨੂੰ ਧਿਰਾਂ ਵਿਚ ਵੰਡ ਰਹੇ ਹਾਂ।
ਜ਼ਿੰਦਗੀ ਜਿਉਣ ਦਾ 'ਤੇ ਅਜ਼ਾਦੀ ਦਾ ਕੋਈ ਖ਼ਾਸ ਇਕ ਪੈਮਾਨਾ ਨਹੀਂ ਹੈ।
-ਸਿਮਰਨ.

Bahut Bahut vdhia likheya hai...superb
ReplyDelete