ਇਕ ਔਰਤ ਦੀ ਡਾਇਰੀ/ ਅਨੁਵਾਦ-ਨੀਤੂ ਅਰੋੜਾ - review


ਇਕ ਔਰਤ ਦੀ ਡਾਇਰੀ ਕਿਤਾਬ ਹਰ ਕਿਸੇ ਨੂੰ ਪੜ੍ਹਨੀ ਚਾਹੀਂਦੀ ਹੈ, ਸਿਰਫ਼ ਔਰਤਾਂ, ਕੁੜੀਆਂ ਨੂੰ ਹੀ ਨਹੀਂ ਸਭ ਮੁੰਡਿਆਂ ਜਾਂ ਮਰਦਾਂ ਨੂੰ ਵੀ। ਇਹ ਕਿਤਾਬ ਹਰ ਉਸ ਮਾਂ, ਧੀ, ਪਤਨੀ, ਨੂੰਹ ਦੀ ਕਹਾਣੀ ਬਿਆਨ ਕਰਦੀ ਹੈ, ਜੋ ਘਰ ਦੇ  ਰੋਜ਼ਾਨਾ ਦੇ ਕੰਮਾਂ-ਕਾਰਾਂ 'ਚ ਸਵੇਰ ਤੋਂ ਸ਼ਾਮ ਤੱਕ ਰੁਝੀਆਂ ਰਹਿੰਦੀਆਂ ਹਨ, ਜਿਨ੍ਹਾਂ ਬਾਰੇ ਅਸੀਂ ਕਦੀ ਨਹੀਂ ਸੋਚਦੇ ਕਿ ਉਹ ਵੀ ਥੱਕਦੀਆਂ, ਅੱਕਦੀਆਂ ਹੋਣਗੀਆਂ, ਉਨ੍ਹਾਂ ਦਾ ਵੀ ਜੀਅ ਕਰਦਾ ਹੋਣੇ ਬਾਹਰ ਘੁੰਮਣ ਨੂੰ..ਨੱਚਣ-ਗਾਉਣ ਨੂੰ ...ਆਪਣੀ ਮਰਜ਼ੀ ਨਾਲ ਕਿਧਰੇ ਵੀ ਆਉਣ-ਜਾਣ ਨੂੰ। ਇਨ੍ਹਾਂ 'ਚੋ ਜੇਕਰ ਕੁਝ ਨੌਕਰੀ ਵੀ ਕਰਦੀਆਂ ਹੋਣਗੀਆਂ ਤਾਂ ਵੀ ਉਨ੍ਹਾਂ ਦੇ ਘਰੇਲੂ ਕੰਮਾਂ 'ਚ ਕੋਈ ਫਰਕ ਨਹੀਂ। ਅਸੀਂ ਕਿਉਂ ਸਮਝਦੇ ਹਾਂ ਕਿ ਇਹ ਸਭ ਉਨ੍ਹਾਂ ਦੇ ਹਿੱਸੇ ਹੀ ਆਇਆ? ਸਾਡੇ ਘਰ ਚ ਵੱਡਿਆਂ-ਛੋਟਿਆਂ ਦੀ ਦੇਖ-ਭਾਲ ਤੋਂ ਲੈ ਕੇ, ਘਰ ਦੇ ਹਰ ਨਿੱਕੇ-ਨਿੱਕੇ ਕੰਮ ਤੋਂ ਇਲਾਵਾ ਜਦੋ ਕੋਈ ਦੋ ਪ੍ਰਹਾਉਣੇ ਆ ਜਾਣ ਉਨ੍ਹਾਂ ਦੀ ਸੇਵਾ ਦਾ ਜਿੰਮਾ ਵੀ ਅਸੀਂ ਇਨ੍ਹਾਂ ਤੇ ਸੁੱਟ ਦਿੰਦੇ ਹਾਂ, ਜਿਵੇਂ ਉਹ ਕੋਈ ਮਸ਼ੀਨ ਹੋਣ ਤੇ ਅਸੀਂ ਸਿਰਫ ਉਨ੍ਹਾਂ ਨੂੰ ਕੰਮ ਕਰਨ ਦੀ ਕਮਾਂਡ ਦੇਣੀ ਹੋਵੇ।



ਦੂਜੀ ਗੱਲ ਸਾਡੇ ਸਮਾਜ ਵਿਚ ਜੇ ਕੋਈ ਮਰਦ ਆਪਣੇ ਘਰ ਵਿਚ ਆਪਣੀ ਮਾਂ-ਭੈਣ ਜਾਂ ਪਤਨੀ ਨਾਲ ਘਰ ਦੇ ਕੰਮਾਂ 'ਚ ਹੇਲਪ ਕਰਾਉਂਦਾ ਹੈ ਤਾਂ ਅਸੀਂ ਉਸਨੂੰ ਜਨਾਨੜਾ ਜਾਂ ਤੀਵੀਂ ਪਿਛੇ ਲੱਗਿਆ ਕਹਿ ਕੇ ਭੰਡਦੇ ਹਾਂ,,ਕਿੰਨੀ ਬੇਹੁੱਦਾ ਗੱਲ ਹੈ। ਜਦੋਂ ਕਿ ਸੱਚ ਇਹ ਹੈ ਕਿ ਉਸ ਜਨਾਨੜੇ ਜਾਂ ਤੀਵੀਂ ਪਿਛੇ ਲੱਗੇ ਇਨਸਾਨ ਨੂੰ ਆਪਣੀ ਜਿੰਮੇਵਾਰੀ ਦਾ ਇਹਸਾਸ ਹੈ, ਉਸਨੂੰ ਪਤਾ ਕਿ ਇਨਸਾਨ ਨੂੰ ਇਨਸਾਨ ਹੀ ਸਮਝੀਦਾ। ਆਖਿਰ 'ਚ ਨੀਤੂ ਅਰੋੜਾ ਦੀ ਕਵਿਤਾ-
ਮੈਂ ਰੁੱਤਾਂ ਨਾਲ ਨਰਾਜ਼ ਹਾਂ
ਕਿਉਂਕਿ
ਸਖ਼ਤ ਗਰਮੀ ਵਿਚ
ਰੋਟੀ ਵਾਂਗ
ਤੜਕਾ ਲੱਗਣ ਦੀ ਆਵਾਜ਼ ਵਾਂਗ
ਵਹਿੰਦਾ ਹੈ ਪਸੀਨਾ
ਸਿਰ ਤੋਂ ਮੱਥਾ
ਮੱਥੇ ਤੋਂ ਗਰਦਨ
ਗਰਦਨ ਤੋਂ ਢਿੱਡ ਢੂਈ ਇੱਕ ਕਰਦਾ
ਨਹੀਂ ਰੁਕਦਾ
...
ਸਿਆਲਾਂ ਵਿਚ ਭਾਂਡੇ ਕੱਪੜੇ ਧੋਂਦਿਆਂ
ਏਨੇ ਪਥਰਾ ਗਏ ਮੇਰੇ ਹੱਥ
ਕਿ ਨੰਨ੍ਹੇ ਬੱਚੇ ਨੂੰ ਚੁਕਦਿਆਂ ਵੀ ਨਹੀਂ ਪਘਰਾਉਂਦੇ
ਮਨਮੋਹਕ ਮੀਹਾਂ ਵਿਚ
ਮੈਨੂੰ ਮਾਂ ਦਾ ਵਿਹੜਾ ਬਹੁਤ ਯਾਦ ਆਉਂਦਾ
ਜਿੱਥੇ ਮੇਰੇ ਲਈ
ਹੁਣ ਕੋਈ ਥਾਂ ਨਹੀਂ
ਤੇ ਲੰਘ ਜਾਂਦਾ ਸਾਉਣ
ਪਕੌੜਿਆਂ ਦਾ ਵੇਸਣ ਘੋਲ਼ਦਿਆਂ
ਉੱਡ ਜਾਂਦਾ ਹੈ ਮੀਂਹਾਂ ਦਾ ਸਾਰਾ ਪਾਣੀ
ਚਾਹ ਦੀ ਭਾਫ਼ ਬਣ
ਤੇ ਬਚਦਾ ਹੈ ਥੋੜ੍ਹਾ ਬਹੁਤ ਬਸੰਤ
ਜੋ ਸੀਨਾ ਤਾਣ
ਕਦੇ ਪੂਰਾ ਆਉਂਦਾ ਹੀ ਨਹੀਂ
ਔਰਤ ਦੇ ਜੀਵਨ ਵਿਚ
ਸੱਚ ਤਾਂ ਇਹ ਹੈ ਕਿ ਮੈਂ ਰੁੱਤਾਂ ਨਾਲ ਨਰਾਜ਼ ਹਾਂ
ਮੇਰਾ ਜੀਵਨ ਏਨਾ ਬੇਰੁੱਤਾ ਹੈ
ਕਿ
ਸਭ ਨਾਲ ਨਰਾਜ਼ ਹਾਂ ਮੈਂ।




-simran.
pic-google

Comments

Popular posts from this blog

ਇਕ ਰਾਤ ਦਾ ਸੱਚ-ਵਿਲੀਅਮ ਸਰੋਯਾਨ

To the Young Who Want to Die

ਕਹਾਣੀ: ਅਗਸਤ ਦੇ ਪ੍ਰੇਤ-ਗੈਬਰੀਅਲ ਗਾਰਸੀਆ ਮਾਰਕੇਜ਼