Posts

ਕਦੀ ਕਦੀ ਏਦਾਂ ਵੀ ਲੱਗਦੇ

Image
ਮੈਂ ਆਪਣੇ ਆਪ ਵਿੱਚ ਏਨੀ ਸਿਮਟ ਗਈ ਹਾਂ, ਕਿ ਮੈਨੂੰ ਦੂਜਿਆਂ 'ਚ ਵਿਚਰਨਾ ਦੁਸ਼ਵਾਰ ਲੱਗਦਾ ਹੈ. ਅਸਲ 'ਚ ਮੈਨੂੰ ਡਰ ਲੱਗਦਾ ਹੈ. ਮੈਨੂੰ ਹਰ ਚਿਹਰਾ ਖ਼ੁਦ 'ਤੇ ਹੱਸਦਾ ਲੱਗਦਾ ਹੈ, ਮੈਨੂੰ ਲੱਗਦਾ ਹੈ ਕਿ ਮੈਂ ਸਿਰਫ਼ ਮੈਂ ਹੀ ਆਪਣੇ-ਆਪ ਦੇ ਨਜ਼ਦੀਕ ਹਾਂ. ਮੈਂ ਜਦ ਵੀ ਭੀੜ 'ਚ ਸ਼ਾਮਿਲ ਹੁੰਦੀ ਹਾਂ ਤਾਂ ਮੈਨੂੰ ਲੱਗਦਾ ਹੈ, ਜਿਵੇਂ ਭੀੜ ਮੈਨੂੰ ਹੀ ਘੂਰ ਰਹੀ ਹੋਵੇ. ਖ਼ਾਸ ਤੌਰ 'ਤੇ ਉਹ ਭੀੜ ਜੋ ਮੈਨੂੰ ਜਾਣਦੀ ਹੈ.                    ਦਿਨ ਬ ਦਿਨ ਮੈਂ ਨਿਘਾਰ ਵੱਲ ਜਾ ਰਹੀ ਹਾਂ. ਰੰਗ ਮੇਰੇ ਤੋਂ ਦੂਰ ਭੱਜਦੇ ਹਨ. ਮੇਰਾ 'ਆਪਾ' ਮੇਰੇ 'ਤੇ ਸ਼ਰਮਸਾਰ ਹੋ ਜਾਂਦਾ ਹੈ. ਜਦੋਂ ਮੈਂ ਆਪਣੇ ਆਪ ਨੂੰ 'ਸ਼ੀਸ਼ੇ' ਵਿੱਚ ਵੇਖਦੀ ਹਾਂ ਤਾਂ 'ਸ਼ੀਸ਼ਾ' ਅੱਖਾਂ ਬੰਦ ਕਰ ਲੈਂਦਾ ਹੈ ਤੇ ਮੇਰੇ ਅੰਦਰ ਬੈਠੀ 'ਕੁੜੀ' ਸਹਿਮ ਜਾਂਦੀ ਹੈ. ਉਸਨੂੰ ਡਰ ਲੱਗਦਾ ਹੈ. ਉਸ ਦੀਆਂ ਅੱਖਾਂ ਵਿਚੋਂ ਦੀ ਸਾਰੀ ਖੂਬਸੂਰਤ ਕਾਇਨਾਤ ਗੁਜ਼ਰ ਜਾਂਦੀ ਹੈ, ਪਰ ਉਹ ਖ਼ੁਦ ਨੂੰ.... ਖ਼ੁਦ ਨੂੰ ਕਿਤੇ ਦੂਰ ਛੁਪਾ ਦਿੰਦੀ ਹੈ.          ਅੱਜ ਕੱਲ੍ਹ ਮੈਨੂੰ ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਮੇਰੇ ਪਰ ਕੱਟ ਦਿੱਤੇ ਹੋਣ, 'ਤੇ ਮੈਂ ਜ਼ਮੀਨ 'ਤੇ  ਪਈ ਤੜਫ਼ ਰਹੀ ਹੋਵਾਂ. ਹੁਣ ਮੈਂ ਕਦੀ ਇਕੱਲਿਆਂ ਉੱਚੀ-ਉੱਚੀ ਗਾਉਂਦੀ ਨਹੀਂ, ਇਕੱਲਿਆਂ ਨੱਚਦੀ ਨਹੀਂ.. ਨਾ ਹੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵਾਰ-ਵਾਰ ਨਿਹਾਰਦੀ ਹਾਂ. ਹ...

ਖ਼ਿਆਲੀ ਰੰਗ

Image
ਸੁਗੰਧੀਆਂ ਦੇ ਵਿਹੜੇ ਮੇਰਾ ਹੋਣਾ ਤਾਂ ਲਾਜ਼ਮੀ ਸੀ, ਕਿਉਂ ਜੋ ਮੈਨੂੰ ਇਕ ਠੰਡੀ ਜਿਹੀ ਪੋਣ ਧੁਰ ਅੰਦਰੋਂ ਚੁੱਕ ਇੱਥੇ ਲੈ ਆਈ। ਮੈਨੂੰ ਇਹ ਨਹੀਂ ਪਤਾ ਕਿ ਮੇਰਾ ਦੇਸ਼ ਕਿਹੜਾ ਹੈ, ਮੈਂ ਕੌਣ ਹਾਂ, ਪਰ ਇੰਨਾ ਪਤਾ ਕਿ ਇਨ੍ਹਾਂ ਸਬਜ਼ ਹਵਾਵਾਂ ਪਿੱਛੇ ਪਈ ਉਹ ਅਣਦਿੱਖ ਸ਼ਕਤੀ ਮੇਰੀ ਹੋਂਦ ਦੀ ਬੁਣਤੀ ਬੁਣ ਰਹੀ ਹੈ ਅਤੇ ਮੇਰੇ ਅਹਿਸਾਸਾਂ 'ਚ ਗੁਲਾਬੀ ਸੁਫ਼ਨਿਆਂ, ਨੀਲੇ ਅੰਬਰਾਂ 'ਤੇ ਸੁਨਹਿਰੀ ਧੁੱਪ ਦੇ ਰੰਗ ਭਰੇ ਜਾ ਰਹੇ ਹਨ। ਹਾਂ..ਮੈਨੂੰ ਇਹ ਤਾਂ ਨੀ ਪਤਾ ਕਿ ਮੈਂ  ਕੌਣ ਹਾਂ ਤੇ ਮੇਰਾ ਦੇਸ਼ ਕਿਹੜਾ ਹੈ। ਮੈਂ ਖੁਸ਼ ਹਾਂ  ਜਿੰਨਾ ਕਿ ਹਰ ਕੋਈ  ਹੋਣਾ ਚਾਹੁੰਦਾ ਹੈ... 'ਤੇ ਮੈਂ ਸੰਤੁਸ਼ਟ ਹਾਂ ਆਪਣੇ ਆਪ ਤੋਂ 'ਤੇ ਹਰ ਦੂਜੀ ਸ਼ੈਅ ਤੋਂ ਜਿੰਨਾ ਕਿ ਹਰ ਕੋਈ  ਹੋਣਾ ਚਾਹੁੰਦਾ!!!! ਮੇਰੀਆਂ ਨਜ਼ਰਾਂ ਅੱਗੇ ਮੇਰੇ ਖ਼ਿਆਲਾਂ ਦੇ ਰੰਗ ਆਪਣੀ ਹੀ ਕਸ਼ਮਕਸ਼ ਵਿੱਚ ਘੁਲ-ਮਿਲ ਰਹੇ ਨੇ, 'ਤੇ ਕਿਸੇ ਇਕ ਰੂਪ ਵਿੱਚ ਢਲਣ ਤੋਂ ਪਹਿਲਾਂ ਹੀ ਨਵੇਂ ਰੰਗਾਂ 'ਚ ਘੁਲ ਮੈਨੂੰ ਆਪਣੇ ਰੰਗ 'ਚ ਰੰਗ ਲੈਂਦੇ ਨੇ..ਫਿਰ ਮੈਨੂੰ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਮੇਰੇ ਖਿਆਲੀ ਰੰਗ ਕਿਹੜੇ ਨੇ 'ਤੇ ਮੈਂ ਕਿਹੜੀ ਹਾਂ। ਇਹ ਰੰਗਾਂ ਦੀ ਖੂਬਸੂਰਤੀ 'ਚ ਘੁਲੀ ਇਕਮਿਕਤਾ ਹੈ ਸ਼ਾਇਦ...                                ਰੰਗ....ਇਨ੍ਹਾਂ ਰੰ...

Photography

Image
ਹੋਰ ਗੱਲਾਂ ਭਾਵੇਂ ਲੱਖ ਆਉੁਂਦੀਆਂ ਪਰ ਆਵੇ ਨਾ ਮਨਾਉਣਾ ਕਿੱਦਾਂ ਹੀਰ ਨੂੰ.... -Simran

ਹਜੂਮੀ ਹਿੰਸਾ: ਭੀੜ-ਤੰਤਰ, ਸਿਆਸਤ ਜਾਂ ਸਾਜ਼ਿਸ਼

Image
ਹਾਲ ਹੀ ’ਚ ਯੂਪੀ ਦੇ ਸ਼ਹਿਰ ਬੁਲੰਦਸ਼ਹਿਰ ਵਿਚ ਹੋਈ ਘਟਨਾ ’ਚ ਗਊਕੁਸ਼ੀ ਦੀ ਆੜ ਹੇਠ ਭੜਕੀ ਭੀੜ ਵੱਲੋਂ ਇਕ ਪੁਲੀਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ 20 ਸਾਲ ਦੇ ਸੁਮਿਤ ਨਾਮੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਇਸ ਜਨੂੰਨੀ ਭੀੜ ਵਿਚ ਬਜਰੰਗ ਦਲ ਅਤੇ ਹੋਰ ਕੱਟੜਪੰਥੀ ਕਾਰਕੁੰਨ ਸ਼ਾਮਿਲ ਸਨ। ਇਹ ਇੱਕਲਾ-ਕਾਰਾ ਅਜਿਹਾ ਮਾਮਲਾ ਨਹੀਂ ਹੈ, ਜਦੋਂ ਕੋਈ ਵਿਅਕਤੀ ਹਜੂਮ ਦਾ ਸ਼ਿਕਾਰ ਹੋਇਆ ਹੋਵੇ। ਪਿਛਲੇ ਕੁਝ ਸਾਲਾਂ ਤੋਂ ਅਜਿਹੇ ਮਾਮਲੇ ਆਮ ਹੀ ਸਾਹਮਣੇ ਆ ਰਹੇ ਹਨ। ਸਤੰਬਰ 2015 ਵਿਚ ਉੱਤਰ ਪ੍ਰਦੇਸ਼ ਦੇ ਦਾਦਰੀ ਵਿਖੇ ਇਸੇ ਤਰ੍ਹਾਂ ਗਊਕੁਸ਼ੀ ਦੇ ਸ਼ੱਕ ‘ਚ ਭੀੜ ਵੱਲੋਂ ਅਖ਼ਲਾਕ ਨਾਂ ਦੇ ਸ਼ਖ਼ਸ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਅਖ਼ਲਾਕ ਦੀ ਮਾਂ ਨੇ ਬਿਆਨ ਵਿਚ ਕਿਹਾ ਸੀ ਕਿ ਪਿੰਡ ਵਿਚ ਰਹਿਣਾ ਜਾਂ ਨਾ ਰਹਿਣਾ ਹੁਣ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ, ਇਹ ਸਰਕਾਰ ਤੈਅ ਕਰੇਗੀ..। ਉਥੇ ਹੀ ਅਖ਼ਲਾਕ ਦੇ ਜਵਾਈ ਨੇ ਕਿਹਾ ਕਿ ਜੋ ਕੁਝ ਹੋਇਆ, ਇਸ ਪਿਛੇ ਕੋਈ ਸਾਜ਼ਿਸ਼ ਲੱਗਦੀ ਹੈ, ਕਿਉਂਕਿ ਇੰਨਾ ਸਭ ਕੁਝ ਅਚਾਨਕ ਨਹੀਂ ਹੋ ਸਕਦਾ। ਅਖ਼ਲਾਕ ਦੇ ਪਰਿਵਾਰ ਨੂੰ ਡਰ ਸੀ ਕਿ ਅੱਗੋਂ ਵੀ ਉਨ੍ਹਾਂ ਨਾਲ ਅਜਿਹੀ ਘਟਨਾ ਹੋ ਸਕਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣਾ ਘਰ ਛੱਡਣਾ ਪਿਆ। ਇਸੇ ਤਰ੍ਹਾਂ 22 ਜੂਨ, 2017 ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਵੀ ਪੁਲੀਸ ਅਫ਼ਸਰ ਆਯੂਬ ਪੰਡਿਤ ਦੀ ਜਾਮਾ ਮਸਜਿਦ ਦੇ ਬਾਹਰ ਭੀੜ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ ਅਤੇ 28 ਜੂਨ, 2017 ਝਾਰਖੰਡ ਵਿਚ...

Photography - ਫੁੱਲਾਂ ਵਰਗੇ ਨੇ ਸੱਜਣ ਜੀ

Image

ਮਿੰਨੀ ਕਹਾਣੀ- ਬੁਝਾਰਤ

Image
ਸ਼ਾਮ ਦਾ ਸਮਾਂ-ਇਕ ਬਜ਼ੁਰਗ ਮਿੱਟੀ ਨਾਲ਼ ਲੱਥ-ਪੱਥ...ਇੱਧਰ-ਉੱਧਰ ਹੱਥ ਮਾਰ ਰਿਹਾ ਸੀ। ਘੁੰਮਦਾ... ਕੁੱਝ ਲੱਭਦਾ ..ਬੁੜ-ਬੁੜ ਕਰਦਾ। ਉਸਨੂੰ ਦੇਖ ਕੁੱਝ ਸਮਝ ਨਹੀਂ ਸੀ ਲੱਗ ਰਹੀ। ਉਸਦੀ ਤੜਫ਼ ਤੋਂ ਇੰਝ ਲੱਗਿਆ ਜਿਵੇਂ ਉਸਦਾ ਕੁੱਝ ਕੀਮਤੀ ਗੁਆਚ ਗਿਆ ਹੋਵੇ। ਕੋਲੋਂ ਲੰਘਦਿਆਂ ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਪੁੱਛ ਹੀ ਲਿਆ। ”ਬਾਬਾ...!! ਤੇਰਾ ਇਹੋ ਜਾ ਕੀ ਗੁਆਚ ਗਿਆ??” ਮੇਰੇ ਕਹਿਣ ਦੀ ਦੇਰ ਸੀ ਬਾਬਾ ਇਕਦਮ ਰੁਕ ਗਿਆ। ਮੈਨੂੰ ਲੱਗਿਆ ਸ਼ਾਇਦ ਮੈਂ ਕੁਝ ਗਲ਼ਤ ਪੁੱਛ ਲਿਆ, ਡਰਦਿਆਂ ਮੈਂ ਖਿਸਕਣ ਬਾਰੇ ਸੋਚਿਆ ਹੀ ਸੀ ਕਿ.... ਬਾਬੇ ਨੇ ਡੂੰਘਾ ਸਾਹ ਲਿਆ.. ਤੇ ਕੰਬਦੀ ਜਿਹੀ ਅਵਾਜ਼ ਚ ਕਹਿਣ ਲੱਗਾ। ”ਪੁੱਤਰਾ...!! ਮੇਰਾ ਜੀਉਣਾ ਗੁਆਚ ਗਿਆ........ ਪਤਾ ਹੀ ਨੀ ਲੱਗਿਆ ਕਦੋਂ.... ਕਿੱਥੇ... ਹੁੰਅ... ਗੁਆਚ ਗਿਆ ਲੱਗਦਾ...ਸਦਾ ਲਈ... ਲੱਭਣਾ ਨੀ ਹੁਣ..ਹੁਣ ਨਈਂ ਲੱਭਣਾ..!!” ਬਾਬਾ ਇਕਦਮ ਹੇਠਾਂ ਬੈਠ ਗਿਆ। ਮੇਰੇ ਦਿਲ ਚ ਇਕ ਕੰਬਣੀ ਜਿਹੀ ਛਿੜ ਗਈ... ਤੁਰਨ ਲੱਗੀ ਤਾਂ ਬਾਬੇ ਨੇ ਕਿਹਾ। ”ਪੁੱਤ..!! ਗੱਲ ਸੁਣ....!! ਤੈਨੂੰ ਮਿਲੇ ਤਾਂ ਦੱਸੀਂ..ਜ਼ਰੂਰ ਦੱਸੀਂ..ਹਾਂ ਮੇਰੇ ਸ਼ੇਰ ਪੁੱਤ ਜ਼ਰੂਰ ਦੱਸੀਂ।“ ਬਾਬਾ ਉਸੇ ਤਰ੍ਹਾਂ ਫਿਰ ਬੁੜ-ਬੁੜ ਕਰਨ ਲੱਗ ਪਿਆ। ਮੈਂ ਚੁੱਪ ਕਰਕੇ ਓਥੋਂ ਲੰਘ ਆਈ ਤੇ ਦਿਮਾਗ ‘ਚ ਇਕੋ ਗੱਲ ਚੱਲ ਰਹੀ ਸੀ… ਇਹ ਜੀਉਣਾ ਕੀ ਹੁੰਦਾ ਏ..?? ਮੈਂਨੂੰ ਇਹ ਜ਼ਿੰਦਗੀ..ਜੀਉਣਾ..ਇਕ ਬੁਝਾਰਤ ਜਿਹੇ ਲੱਗੇ..। ਮਸ਼ੀਨ ਨਾਲ਼ ਮਸ਼ੀਨ ਹੋਇਆਂ ਦਾ ਜੀਉਣ...

ਟੁੱਟਦੇ ਰਿਸ਼ਤਿਆਂ ਦੀ ਇਕ ਤੰਦ..

Image
ਜ਼ਿੰਦਗੀ ਵਿੱਚ ਨਿੱਤ ਵਾਪਰਨ ਵਾਲੀਆਂ ਘਟਨਾਵਾਂ ਵਿਚੋਂ ਕੋਈ ਨਾ ਕੋਈ ਘਟਨਾ ਸਾਡੇ ਮਨ 'ਤੇ ਹਮੇਸ਼ਾ ਲਈ ਇਕ ਛਾਪ ਛੱਡ ਜਾਂਦੀ ਹੈ। ਇਸੇ ਤਰ੍ਹਾਂ ਮੈਨੂੰ ਇਕ ਬਜ਼ੁਰਗ ਬੇਬੇ ਦਾ ਉਮਰ ਦੀਆਂ ਲਕੀਰਾਂ ਨਾਲ ਭਰਿਆ ਚਿਹਰਾ ਕਦੀ ਨਹੀਂ ਭੁੱਲਦਾ। ਮੈਂ 6-7ਵੀ ਵਿੱਚ ਪੜ੍ਹਦੀ ਸੀ ਤੇ ਮੈਨੂੰ ਸਕੂਲ ਤੋਂ ਘਰ ਪੈਦਲ ਹੀ ਆਉਣਾ ਜਾਣਾ ਪੈਂਦਾ ਸੀ।                ਇਕ ਦਿਨ ਸਕੂਲ ਤੋਂ ਘਰ ਮੁੜਦਿਆਂ, ਮੈਂ ਵੇਖਿਆ ਕਿ ਇਕ ਬੇਬੇ ਤੁਰਦੀ-ਤੁਰਦੀ ਰੁੱਕ ਗਈ, ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ। ਮੈਂ ਉਸੇ ਤਰ੍ਹਾਂ ਉਸ ਵੱਲ ਵੱਧਦੀ ਰਹੀ ਕਿਉਂਕਿ ਉਹ ਉਸੇ ਰਾਹ ਤੇ ਲਗਭਗ 10-15 ਕਦਮਾਂ ਦੀ ਵਿੱਥ 'ਤੇ ਮੇਰੇ ਸਾਹਮਣੇ ਖੜ੍ਹੀ ਸੀ। ਉਹ ਕੁਝ ਦੇਰ ਖੜ੍ਹੀ, ਫੇਰ ਉਸੇ ਤਰ੍ਹਾਂ ਧੁੱਪ ਵਿੱਚ ਹੀ ਬੈਠ ਗਈ। ਮੈਨੂੰ ਲੱਗਿਆ ਸ਼ਾਇਦ ਕੋਈ ਬੱਚਾ ਜਾਂ ਵੱਡਾ ਮੇਰੇ ਪਿਛੇ ਆ ਰਿਹਾ ਹੋਵੇਗਾ, ਜਿਸਨੂੰ ਬੇਬੇ ਉਡੀਕ ਰਹੀ ਹੈ। ਮੇਰੇ ਕੋਲ ਪਹੁੰਚਦਿਆਂ ਹੀ ਉਸਨੇ ਮੈਨੂੰ ਬੁਲਾਇਆ...ਮੈਂ ਅੱਗੇ ਪਿਛੇ ਵੇਖਿਆ ਤੇ ਸੋਚਿਆ ਕਿ ਸ਼ਾਇਦ ਬੇਬੇ ਕਿਸੇ ਹੋਰ ਨੂੰ ਬੁਲਾ ਰਹੀ ਹੈ। ਪਰ ਜਦ ਮੈਨੂੰ ਕੋਈ ਨਹੀਂ ਦਿੱਸਿਆ ਤਾਂ ਮੈਂ ਉਸਦੇ ਕੋਲ ਚਲੀ ਗਈ।              ਬੇਬੇ ਅੱਖਾਂ ਖੋਲ੍ਹ-ਖੋਲ੍ਹ ਕੇ ਮੈਨੂੰ ਪਛਾਨਣ ਲੱਗੀ ਤੇ ਮੇਰਾ ਸਿਰ ਪਲੋਸਦੀ ਹੋਈ ਸਭ ਤੋਂ ਪਹਿਲਾਂ ਇਹੀ ਕਿਹਾ ਕਿ "ਤੂੰ ਬਿਲਕੁਲ ਮੇਰੀ ਛੋਟੀ ਕੁੜੀ ਵਰਗੀ ਏ....ਦੂ...