ਇਕੱਲੇ ਹੋ!!!

ਕਈ ਵਾਰ ਅਸੀਂ ਅਜਿਹੇ ਹਾਲਾਤਾਂ ਵਿੱਚ ਵਿਚਰ ਰਹੇ ਹੁੰਦੇ ਹਾਂ ਕਿ ਸਾਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਹੁੰਦਾ ਕਿ ਸਾਨੂੰ ਕੀ ਕਰਨਾ ਚਾਹੀਂਦਾ ਹੈ, ਸਾਡਾ ਪੜ੍ਹਿਆ ਲਿਖਿਆ..ਸਿੱਖਿਆ ਹੋਇਆ ਸਭ ਕੁਝ ਅਸਲ ਹਾਲਾਤਾਂ ਤੋਂ ਬਾਹਰ ਦਾ ਲੱਗਣ ਲੱਗ ਜਾਂਦਾ ਹੈ। ਕੋਈ ਵੀ ਚੀਜ਼ ਜਾਂ ਕਿਸੇ ਵੀ ਤਰ੍ਹਾ ਦੀ ਸਲਾਹ ਬੇ-ਅਸਰ ਹੋ ਜਾਂਦੀ ਹੈ। ਨਿੱਕੀ ਨਿੱਕੀ ਗੱਲ 'ਤੇ ਗੁੱਸਾ 'ਤੇ ਖਿਝ ਆਦਤ ਬਣ ਜਾਂਦੀ ਹੈ। ਅਸੀਂ ਇਕੱਲੇ ਮਹਿਸੂਸ ਕਰਦੇ ਹਾਂ। ਸਾਨੂੰ ਲੱਗਦਾ ਹੈ, ਸਾਡਾ ਕੋਈ ਦੋਸਤ ਹੀ ਨਹੀਂ ਹੈ, ਕਿਸੇ ਨੂੰ ਸਾਡੀ ਕੋਈ ਫ਼ਿਕਰ ਹੀ ਨਹੀਂ ਹੈ। ਕੋਈ ਫੋਨ ਕਿਉਂ ਨਹੀਂ ਕਰਦਾ। ਮੈਂ ਹੀ ਹਮੇਸ਼ਾ ਫੋਨ ਕਿਉਂ ਕਰਾਂ? ਮੇਰੀ ਕੋਈ ਕਦਰ ਹੀ ਨਹੀਂ । ਮੇਰਾ ਹੋਣਾ ਜਾਂ ਨਾ ਹੋਣਾ ਇਕ ਬਰਾਬਰ ਹੈ, ਮੇਰੇ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮੈਨੂੰ ਕੁਝ ਸਮਝ ਕਿਉਂ ਨਹੀਂ ਆਉਂਦਾ? ਮੇਰੇ ਘਰ ਦੇ..ਤੇ ਮੇਰੇ ਦੋਸਤ ਮੇਰੇ 'ਚ ਕਮੀਆਂ ਕਿਉ ਕੱਢਦੇ ਰਹਿੰਦੇ ਨੇ? ਕਿਸੇ ਨੂੰ ਮੈਂ ਚੰਗਾ/ਚੰਗੀ ਕਿਉਂ ਨਹੀਂ ਲੱਗਦੀ? ਅਜਿਹਾ ਕੁਝ ਪਤਾ ਨਹੀਂ ਕੀ-ਕੀ ਸਾਡੇ ਮਨ 'ਚ ਆਉਂਦਾ ਰਹਿੰਦਾ ਹੈ। ਇਹ ਮਨ ਦੀ ਅਜਿਹੀ ਸਥਿਤੀ ਹੈ, ਜਿਸਨੂੰ ਡਿਪਰੇਸ਼ਨ, ਮਾਨਸਿਕ ਤਨਾਓ ਕਿਹਾ ਜਾਂਦਾ ਹੈ। ਮਨ ਦੀਆਂ ਅਜਿਹੀਆਂ ਉਲਝਣਾਂ ਵਿਚ ਗ੍ਰਸਤ ਵਿਅਕਤੀ ਕਿਸੇ ਨਾਲ ਖੁਲ੍ਹ ਕੇ ਗੱਲ ਨਹੀਂ ਕਰ ਸਕਦਾ। ਸਾਂਝੀ ਕਰੇਗਾ ਵੀ ਤਾਂ ਅਸਹਿਜ ਰਹੇਗਾ, ਉਹ ਹਰ ਕਿਸੇ ਨਾਲ ਆਪਣੇ ਹਾਲਾਤ ਸਾਂਝਾ ਕਰਨ ਤੋਂ ਕਤਰਾਉਂਦਾ ਹੈ। ਅਜਿਹੇ ਦ...