Posts

Showing posts from August, 2024

ਕਹਾਣੀ: ਅਗਸਤ ਦੇ ਪ੍ਰੇਤ-ਗੈਬਰੀਅਲ ਗਾਰਸੀਆ ਮਾਰਕੇਜ਼

Image
(ਗੈਬਰੀਅਲ ਗਾਰਸੀਆ ਮਾਰਕੇਜ਼ ਇੱਕ ਮਸ਼ਹੂਰ ਕੋਲੰਬੀਅਨ ਲੇਖਕ ਅਤੇ ਪੱਤਰਕਾਰ ਸੀ, ਜਿਸ ਦਾ ਜਨਮ 6 ਮਾਰਚ, 1927 ਨੂੰ ਕੋਲੰਬੀਆ ਦੇ ਇੱਕ ਛੋਟੇ ਜਿਹੇ ਕਸਬੇ ਅਰਾਕਾਟਾਕਾ ਵਿੱਚ ਹੋਇਆ। ਉਸ ਨੂੰ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮਾਰਕੇਜ਼ ਦਾ ਸਭ ਤੋਂ ਮਸ਼ਹੂਰ ਨਾਵਲ ‘ਵਨ ਹੰਡਰਡ ਈਅਰਜ਼ ਆਫ ਸੋਲੀਟਿਊਡ’ ਹੈ, ਜੋ 1967 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਨਾਵਲ ਨਾਲ ਉਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਹਾਸਿਲ ਹੋਈ ਅਤੇ 1982 ਵਿੱਚ ਉਸ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ। ਉਸ ਨੇ ਲਾਤੀਨੀ ਅਮਰੀਕੀ ਸਾਹਿਤ ਵਿੱਚ ‘ਜਾਦੂਈ ਯਥਾਰਥਵਾਦ’ (ਮੈਜਿਕ ਰੀਅਲਿਜ਼ਮ) ਸ਼ੈਲੀ ਨੂੰ ਪ੍ਰਸਿੱਧ ਕੀਤਾ। ‘ਵਨ ਹੰਡਰਡ ਈਅਰਜ਼ ਆਫ ਸੋਲੀਟਿਊਡ’ ਵਾਂਗ ਉਸਦੀ ਇਹ ਕਹਾਣੀ ‘ਅਗਸਤ ਦੇ ਪ੍ਰੇਤ’ ਵੀ ਜਾਦੂਈ ਯਥਾਰਥਵਾਦ ਦੀ ਮਿਸਾਲ ਹੈ, ਇਸ ਨੂੰ ਹਿੰਦੀ ਵਿਚ ਸੁਸ਼ਾਂਤ ਸੁਪ੍ਰਿਆ ਨੇ ਅਨੁਵਾਦ ਕੀਤਾ ਹੈ।) ਦੁਪਿਹਰ ਤੋਂ ਕੁਝ ਚਿਰ ਪਹਿਲਾਂ ਅਸੀਂ ਅਰੇਜੋ ਪਹੁੰਚ ਗਏ, ਅਸੀਂ ਦੋ ਘੰਟਿਆਂ ਤੋਂ ਵੀ ਵੱਧ ਸਮਾਂ ਪੁਨਰ-ਉਥਾਨ ਵੇਲੇ ਦੇ ਅਜਿਹੇ ਮਹਿਲ ਨੂੰ ਲੱਭਦਿਆਂ ਬਿਤਾ ਦਿੱਤਾ, ਜਿਸਨੂੰ ਹਾਲ ’ਚ ਹੀ ਵੇਨੇਜੁਏਲਾ ਦੇ ਲੇਖਕ ਮਿਗੁਏਲ ਓਤੇਰੋ ਸਿਲਵਾ ਨੇ ਖ਼ਰੀਦਿਆ ਸੀ, ਜੋ ਬਹੁਤ ਹੀ ਰਮਣੀਕ ਤੇ ਦਿਹਾਤੀ ਇਲਾਕੇ ’ਚ ਸੀ । ਉਹ ਅਗਸਤ ਦੇ ਸ਼ੁਰੂਆਤੀ ਦਿਨਾਂ ਦਾ ਬੇਹੱਦ ਝੁਲਸਾਉਣ ਤੇ ਚਹਿਲ-ਪਹਿਲ ਵਾਲਾ ਐਤਵਾਰ ਸੀ। ਸੈਲਾਨੀਆਂ ਨਾਲ ਭਰੀਆਂ ਗਲੀਆਂ ਵਿਚੋਂ ਕਿ...

ਅਨੁਵਾਦ: ਕਹਾਣੀ ਲਿਖਣ ਦੀ ਕਲਾ- ਤਨੁਜ ਸੋਲੰਕੀ

Image
[ਤਸਵੀਰ: ਪਿੰਟਰਸਟ ਤੋਂ] ਉਸਦੀ ਅੱਖ ‘ਚ ਗੋਲੀ ਮਾਰੀ ਗਈ ਸੀ ਅਤੇ ਪੁਲਿਸ ਵੀ ਇਸ ਗੱਲ ਤੋਂ ਇਨਕਾਰੀ ਨਹੀਂ ਸੀ. ਕਿਉਂਕਿ ਇਹ ਗੱਲ ਇਕ ਮੈਡੀਕਲ ਰਿਪੋਰਟ ‘ਚ ਲਿਖੀ ਗਈ ਸੀ ਅਤੇ ਇਸ ਲਈ ਐਫਆਈਆਰ ਵੀ ਇਸੇ ਤੱਥ ਨੂੰ ਲੈ ਕੇ ਹੋਣੀ ਸੀ. ਉਸਨੂੰ ਪੋਇੰਟ-ਬਲੈਂਕ ਰੇਂਜ ਨਾਲ ਗੋਲੀ ਮਾਰੀ ਗਈ ਸੀ ਅਤੇ ਉਸਦੇ ਚਿਹਰੇ ਦੀ ਬੁਰੀ ਹਾਲਤ ਦੇਖ ਕੇ ਇਹ ਦੱਸਣਾ ਮੁਸ਼ਕਿਲ ਨਹੀਂ ਸੀ. ਪਰ ਅਜਿਹਾ ਕੋਈ ਬਿਆਨ ਨਹੀਂ ਸੀ, ਜੋ ਇਹ ਸਾਫ਼ ਸਾਫ਼ ਕਹਿੰਦਾ, ਦੂਜੀ ਗੱਲ ਇਹ ਕਿ ਦੂਰੀ ਕਿੰਨੀ ਸੀ ਇਹ ਪਤਾ ਕਰਨ ਲਈ ਜਖ਼ਮ ਦੀ ਕੋਈ ਮੈਡੀਕਲ ਜਾਂਚ ਵੀ ਨਹੀਂ ਹੋਈ ਸੀ. ਜਿਵੇਂ ਕਿ ਇਹ ਦੋਵੇਂ ਗੱਲਾਂ ਹੀ ਹੁਣ (ਵਾਰਦਾਤ ਨੂੰ ਹੋਇਆ ਕੁਝ ਮਹੀਨੇ ਬੀਤ ਚੁੱਕੇ ਸਨ) ਸਥਾਪਿਤ ਨਹੀਂ ਕੀਤੀਆਂ ਜਾ ਸਕਦੀਆਂ ਸਨ, ਇਸ ਲਈ ਐਫਆਈਆਰ ਲਿਖਣਵਾਲੇ ਨੇ ਇਸ ਤੱਥ ਨੂੰ ਹਟਾ ਦੇਣਾ ਵਾਜਿਬ ਸਮਝਿਆ ਕਿ ਉਸੇ ਪੋਇੰਟ-ਬਲੈਂਕ ਰੇਂਜ ਨਾਲ ਅੱਖ 'ਚ ਗੋਲੀ ਮਾਰੀ ਗਈ ਸੀ. ਜਦੋਂ ਉਸਨੂੰ ਅਨਿਸ਼ਚਿਤ ਜਿਹੀ ਦੂਰੀ ਤੋਂ ਅੱਖ 'ਚ ਗੋਲੀ ਮਾਰੀ ਗਈ ਸੀ, ਉਸ ਸਮੇਂ ਉਹ ਆਪਣੇ ਘਰ ਦੇ ਬਹੁਤ ਨੇੜੇ ਸੀ, ਪਰ ਆਪਣੇ ਘਰ ਦੇ ਏਨਾ ਨੇੜੇ ਹੋਣ ਦੇ ਬਾਵਜੂਦ ਹਮਲਾ ਹੋਣ ਦੀ ਗੱਲ ਤੋਂ ਹਮਲਾਵਰਾਂ ਦੀ ਹਿੰਮਤ ਸਾਫ਼ ਨਜ਼ਰ ਆਉਂਦੀ ਹੈ, ਇਸ ਤੱਥ ਨੂੰ ਹਟਾ ਦਿੱਤਾ ਗਿਆ ਅਤੇ ਐਫਆਈਆਰ ਨੇ ਇਹ ਤਰੀਕਾ ਲੱਭ ਲਿਆ ਕਿ ਉਸਨੂੰ ਅੱਖ 'ਚ ਗੋਲੀ ਉਸ ਜਗਾ ਤੋਂ ਮਾਰੀ ਗਈ ਸੀ, ਜੋ ਉਸਦੇ ਘਰ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਸੀ. ਇਕ ਅਨਿਸ਼ਚਿਤ ਜਿਹੀ ਦੂਰੀ ਤੋਂ ਗੋਲੀ ...