ਡਾਇਰੀ: 1

ਡਾਇਰੀ: 1 ਕਿੰਨੇ ਮਤਲਬੀ ਹਾਂ, ਅਸੀਂ ... ਕਿਸੇ ਦੀ ਤਾਰੀਫ਼ ਕਰਨ ਲਈ ਕਿਸੇ ਦਾ ਮਰਨ ਤੱਕ ਦਾ ਇੰਤਜ਼ਾਰ ਕਰਦੇ ਹਾਂ, ਕੀ ਹੋ ਜਾਣਾ, ਜੇ ਅਸੀਂ ਜੋ ਕਹਿਣਾ ਚਾਹੁੰਦੇ ਹਾਂ, ਉਹ ਜਿਉਂਦੇ ਜੀਅ ਹੀ ਉਸਨੂੰ ਕਹਿ ਦਈਏ... ਅੱਜ-ਕੱਲ ਆਮ ਦੇਖਣ ਨੂੰ ਮਿਲ ਰਿਹਾ, ਕੋਈ ਬਿਮਾਰੀ ਕਰਕੇ, ਹਰਟ-ਅਟੈਕ ਕਰਕੇ ਜਾਂ ਖ਼ੁਦਕੁਸ਼ੀ ਕਰਕੇ... ਲੋਕ, ਦੋਸਤ, ਨਜ਼ਦੀਕੀ ਇਕ-ਇਕ ਕਰਕੇ ਜਾ ਰਹੇ ਨੇ, ਅਸੀਂ ਸੋਚਦੇ ਹਾਂ ਵੈਸੇ ਕਿੰਨਾ ਚੰਗਾ ਸੀ ਇਹ ਬੰਦਾ, ਕਿੰਨੇ ਸਮੇਂ ਤੋਂ ਸੋਚ ਰਹੀ/ਰਿਹਾ ਸੀ, ਇਸ ਨੂੰ ਮਿਲਾ, ਗੱਲ ਕਰਾਂ, ਪਰ ਵਕਤ ਹੀ ਨਹੀਂ ਲੱਗਿਆ, ਇਸ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਬਹਾਨੇ ਹੁੰਦੇ ਹਨ, ਅਸੀਂ ਕਿਸੇ ਨੂੰ ਨਜ਼ਰਅੰਦਾਜ਼ ਕਰਨ ਲੱਗੇ, ਪਲ ਨਹੀਂ ਸੋਚਦੇ, ਪਰ ਕੋਈ ਸਾਡੀ ਤਾਰੀਫ਼ ਕਰੇ, ਸਾਨੂੰ ਮਿਲੇ ਉਹਦੇ ਲਈ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ... ਬਹੁਤ ਲੋਕ, ਰਿਸ਼ਤੇਦਾਰ ਅਜਿਹੇ ਨੇ, ਜੋ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਅਣਦੇਖਾ ਕਰ ਦਿੰਦੇ ਹਾਂ, ਪਰ ਜਦੋਂ ਹਮੇਸ਼ਾ ਲਈ ਤੁਰ ਜਾਂਦੇ ਹਨ, ਅਸੀਂ ਉਨ੍ਹਾਂ ਦੀ ਖ਼ਾਲੀ ਥਾਂ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ, ਸਾਨੂੰ ਉਸ ਦੀ ਕਮੀ ਰੜਕਦੀ ਹੈ, ਸਾਨੂੰ ਉਸ ਦੀ ਕੀਮਤ ਪਤਾ ਲੱਗਦੀ ਹੈ, ਜੋ ਚੁੱਪ-ਚੁਪੀਤੇ ਤੁਰ ਜਾਂਦਾ ਹੈ... ਅਤੇ ਬਹੁਤ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਏਸ ਬੰਦੇ ਦੀ ਪਸੰਦ ਜਾਂ ਨਾ-ਪਸੰਦ ਕੀ ਸੀ!! ਜ਼ਿੰਦਗੀ ਬਹੁਤ ਸਧਾਰਨ ਜਿਹੀ ਅਤੇ ਸੋਹਣੀ ਹੈ, ਅੱਜ ਹੈ ਤਾਂ ਕੱ...