ਬਦਲਦੇ ਮਹੌਲ ਨਾਲ ਬਦਲਦੇ ਖ਼ਿਆਲ..ਮਹਿਜ਼ ਖ਼ਿਆਲ

ਬਦਲਦੇ ਮਹੌਲ ਨਾਲ ਬਦਲਦੇ ਖ਼ਿਆਲ..ਮਹਿਜ਼ ਖ਼ਿਆਲ ਮੈਂ +2 ਕਰਨ ਤੋਂ ਬਾਅਦ ਬੀ.ਏ. ਲਈ ਪੰਜਾਬੀ ਯੂਨੀਵਰਸਿਟੀ ਆ ਗਈ ਸੀ। ਕਹਿ ਸਕਦੇ ਆ ਕਿ ਪਹਿਲੀ ਵਾਰ ਘਰੋਂ ਪਟਿਆਲੇ ਲਈ ਹੀ ਨਿਕਲੀ, ਮੈਨੂੰ ਰਿਸ਼ਤੇਦਾਰੀ 'ਚ ਜਾਣਾ ਬਿਲਕੁਲ ਨਹੀਂ ਪਸੰਦ 'ਤੇ ਨਾ ਹੀ ਮੈਂ ਜ਼ਿਆਦਾ ਕਦੀ ਗਈ..ਜੇ ਕਦੀ ਗਈ ਤਾਂ ਸ਼ਾਮ ਤੱਕ ਘਰ ਵਾਪਸੀ। ਚੰਗਾ ਇਸ ਕਰਕੇ ਨਹੀਂ ਸੀ ਲੱਗਦਾ ਹੁੰਦਾ ਕਿਉਂਕਿ ਤੁਹਾਨੂੰ ਕੁੜੀ ਹੋਣ ਕਰਕੇ ਬਹੁਤ ਸਿਆਣਾ ਜਾ ਬਣ ਕੇ ਵਿਵਹਾਰ ਕਰਨਾ ਪੈਂਦਾ ਏ। ਜਿਵੇਂ ਉਚੀ ਨਾ ਬੋਲਣਾ, ਜ਼ਿਆਦਾ ਨਾ ਬੋਲਣਾ, ਰਸੋਈ 'ਚ ਮਦਦ ਕਰਨੀ, ਹੋਰ ਪਤਾ ਨਹੀਂ ਕੀ-ਕੀ!! ਜਿਨ੍ਹਾਂ 'ਚੋਂ ਮੈਨੂੰ ਕੁਝ ਵੀ ਕਰਨਾ ਪਸੰਦ ਨਹੀਂ। ਚੁੱਪ ਰਹਿਣਾ ਤਾਂ ਆਪਣੀ ਮਰਜ਼ੀ ਨਾਲ, ਉਚੀ-ਉਚੀ ਹੱਸਣਾ ਤਾਂ ਆਪਣੀ ਮਰਜ਼ੀ ਨਾਲ..ਗੱਲਾਂ ਕਰਨੀਆਂ ਜਾਂ ਨਾ ਕਰਨੀਆਂ ਉਹ ਵੀ ਆਪਣੀ ਮਰਜ਼ੀ ਨਾਲ। ਖੈਰ..!! ਪਟਿਆਲੇ ਆ ਕੇ ਪਿੰਡ ਨਾਲੋਂ ਮਹੌਲ ਥੋੜ੍ਹਾ ਸੁਖਾਵਾਂ ਲੱਗਿਆ। ਇੱਥੇ ਮੈਂ ਆਪਣੀ ਮਰਜ਼ੀ ਨਾਲ ਬਿਨ੍ਹਾਂ ਕਿਸੇ ਡਰ ਤੋਂ ਆ ਜਾ ਸਕਦੀ ਸੀ..ਇੱਕਲੀ ਬਜ਼ਾਰ..ਮੇਲੇ-ਤਿਉਹਾਰ ਵੇਖ ਸਕਦੀ ਸੀ, ਇਥੇ ਆ ਕੇ ਮੈਂ ਪਹਿਲੀ ਵਾਰ ਅਜ਼ਾਦੀ ਨਾਲ, ਬਿਨ੍ਹਾਂ ਛੇੜਛਾੜ ਦੇ ਡਰ ਤੋਂ ਵਿਸਾਖੀ ਦਾ ਮੇਲਾ ਵੇਖਿਆ 'ਤੇ ਪਹਿਲੀ ਵਾਰ ਹੀ ਸ਼ਾਮ ਦਾ ਦੁਸ਼ਹਿਰਾ। ਮੈਂ ਯੂਨੀਵਰਸਿਟੀ ਆ ਕੇ ਬਹੁਤ ਕੁਝ ਸਿੱਖਿਆ। ਚੰਗੇ ਅਧਿਆਪਕ ਮਿਲੇ..ਚੰਗੇ ਦੋਸਤ। ਪਟਿਆਲੇ ਬੀ.ਏ. ਐਮ.ਏ. ਕਰਨ ਤੋਂ ਬਾਅਦ ਮੈਂ ਦਿੱਲੀ ਆ ਗਈ, ਜਿਥੇ...