ਵੀਰਾਂਗਨਾ ਉਦਾ ਦੇਵੀ

ਇਤਿਹਾਸ ਗਵਾਹ ਹੈ ਕਿ ਕਿਵੇਂ 1857 ਵਿਚ ਝਾਂਸੀ ਦੀ ਰਾਣੀ ਨੇ ਅੰਗਰੇਜ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉਸੇ ਵਕਤ 'ਚ ਹੋਈ ਇਕ ਹੋਰ ਵਿਰਾਂਗਨਾ ਉਦਾ ਦੇਵੀ, ਜਿਸ ਨੇ ਉਸ ਸਮੇਂ ਦੇ ਅਵਧ ਰਾਜ ਵਿਚ ਅੰਗਰੇਜ਼ਾਂ ਖਿਲਾਫ਼ ਆਪਣੀ ਮੰਡਲੀ ਨਾਲ ਬਗ਼ਾਵਤ ਕੀਤੀ ਅਤੇ 16 ਨਵੰਬਰ 1857 ਨੂੰ ਹੋਈ ਸਿਕੰਦਰ ਬਾਗ ਦੀ ਲੜਾਈ ਵਿਚ ਆਪਣੀ ਮੌਤ ਤੋਂ ਪਹਿਲਾ ਲਗਭਗ 32 ਬਰਤਾਨਵੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਸਾਨੂੰ ਇਹ ਜਾਣਨ ਨੂੰ ਮਿਲਦਾ ਹੈ ਕਿ ਭਾਰਤ ਦੇ ਮਹਾਨ ਯੋਧਿਆਂ ਵਿਚ ਔਰਤਾਂ ਦੀ ਕੀ ਭੂਮਿਕਾ ਰਹੀ ਹੈ। ਅਸੀਂ ਅੱਜ ਤੱਕ ਸਕੂਲੀ-ਪਾਠ ਪੁਸਤਕਾਂ ਵਿਚ ਹੋਰ ਮਹਾਨ ਯੋਧਿਆਂ ਬਾਰੇ ਪੜ੍ਹਦੇ ਆਏ ਹਾਂ, ਪਰ ਉਦਾ ਦੇਵੀ ਬਾਰੇ ਸਾਨੂੰ ਕਿਤੇ ਵੀ ਕੁਝ ਖ਼ਾਸ ਪੜ੍ਹਨ ਨੂੰ ਨਹੀਂ ਮਿਲਦਾ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਉਸਦਾ ਸੰਘਰਸ਼ ਵੀ ਹੋਰ ਬਹੁਤ ਸਾਰੇ ਅਣਗੋਲੇ ਨਾਇਕਾਂ ਵਾਂਗ ਹਾਸ਼ੀਆ 'ਤੇ ਰਹਿ ਗਿਆ ਹੋਵੇ। (ਤਸਵੀਰ; ਗੂਗਲ ਤੋਂ) ਉਦਾ ਦੇਵੀ ਦਾ ਜਨਮ ਉੱਤਰ ਪ੍ਰਦੇਸ਼ ਦੇ ਅਵਧ ਵਿਚ ਹੋਇਆ ਸੀ, ਛੋਟੀ ਉਮਰ ਤੋਂ ਹੀ ਉਹ ਬਰਤਾਨਵੀ ਸਰਕਾਰ ਖਿਲਾਫ਼ ਲੋਕਾਂ ਵਿਚ ਪਨਪਦੇ ਗੁੱਸੇ ਨੂੰ ਵੇਖਦਿਆਂ ਵੱਡੀ ਹੋਈ ਸੀ। ਉਹ ਪੀਲੀਭੀਤ ਦੇ ਪਾਸੀ ਤਬਕੇ ਨਾਲ ਸਬੰਧਿਤ ਸੀ, ਜੋ ਦਲਿਤ ਭਾਈਚਾਰੇ ਵਿਚ ਆਉਂਦੇ ਹਨ। ਉਹ ਬੇਗਮ ਹਜ਼ਰਤ ਮਹਿਲ ਕੋਲ ਅੰਗਰੇਜ਼ਾਂ ਖਿਲਾਫ਼ ਯੁੱਧ ਲੜ੍ਹਨ ਸਬੰਧੀ ਮਦਦ ਲੈਣ ਗਈ ਅਤੇ ਬੇਗਮ ਨੇ ਇਸ ਮਾਮਲੇ ਵਿਚ ਉਸਦੀ ਔਰਤਾਂ ਦੀ ਬਟਾਲੀਅਨ ਬਣਾਉਣ ਵਿਚ ਮਦਦ ਕੀ...