Posts

Showing posts from August, 2021

ਸਮੁੰਦਰੀ ਖਾਨਾਬਦੋਸ਼: ਬਜਾਉ ਕਬੀਲਾ

Image
ਬਜਾਉ ਕਬੀਲਾ ਪਰੰਪਰਿਕ ਖਾਨਾਬਦੋਸ਼ ਅਤੇ ਸਮੁੰਦਰੀ ਯਾਤਰੀਆਂ ਦਾ ਕਬੀਲਾ ਹੈ, ਜੋ ਲਗਭਗ 1000 ਸਾਲਾਂ ਤੋਂ ਇੰਡੋਨੇਸ਼ੀਆ, ਫਿਲੀਪੀਨ ਅਤੇ ਮਲੇਸ਼ੀਆ ਦੇ ਤੱਟਾਂ  'ਤੇ ਸ਼ੈਲਫਿਸ਼ ਇਕੱਠਾ ਕਰਦਿਆਂ ਵੱਸਦਾ ਆ ਰਿਹਾ ਹੈ। ਇਹ ਕਬੀਲਾ ਸਮੁੰਦਰੀ ਖਾਨਾਬਦੋਸ਼ ਜਾਂ ਸਮੁੰਦਰੀ ਜਿਪਸੀ ਵਜੋਂ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਸਮੁੰਦਰੀ ਖਾਨਾਬਦੋਸ਼ਾਂ ਦੇ ਤਿੰਨ ਵੱਖੋ-ਵੱਖਰੇ ਸਮੂਹ ਹਨ- ਓਰੰਗ ਲੌਟ ਕਬੀਲਾ, ਬਜਾਉ ਕਬੀਲਾ ਅਤੇ ਮੋਕਨ ਕਬੀਲਾ। ਇਨ੍ਹਾਂ ਸਮੂਹਾਂ ਵਿਚੋਂ ਸਭ ਤੋਂ ਵੱਡਾ ਸਮੁੰਦਰੀ ਜਿਪਸੀਆਂ ਦਾ ਸਮੂਹ 'ਬਜਾਉ' ਹੈ। ਇਸ ਸਮੇਂ ਘੱਟੋ-ਘੱਟ 100,000 ਦੇ ਕਰੀਬ ਬਜਾਉ ਲੋਕ ਹਨ, ਵਿਕੀਪੀਡੀਆ ਅਨੁਸਾਰ ਇਹ ਗਿਣਤੀ ਇਸ ਤਰ੍ਹਾਂ ਹੈ- ਫਿਲੀਪੀਨ 470,000, ਮਲੇਸ਼ੀਆ 436,672, ਇੰਡੋਨੇਸ਼ੀਆ 345,000 ਅਤੇ ਬਰੁਨੇਈ 12,000 ਦੇ ਕਰੀਬ ਹਨ, ਪਰ ਪੂਰੀ ਤਰ੍ਹਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ, ਕਿਉਂਕਿ ਬਜਾਉ ਲੋਕਾਂ ਕੋਲ ਪਹਿਚਾਣ ਪੱਤਰ ਜਾਂ ਇਸ ਨਾਲ ਸਬੰਧਿਤ ਕੋਈ ਦਸਤਾਵੇਜ਼ ਨਹੀਂ ਹੁੰਦੇ। ਉਹ ਕਿਸ਼ਤੀਆਂ 'ਚ ਤੱਟਾਂ 'ਤੇ ਘੁੰਮਦੇ ਰਹਿੰਦੇ ਹਨ ਅਤੇ ਨਵੇਂ ਪਿੰਡ ਵਸਾਉਂਦੇ ਰਹਿੰਦੇ ਹਨ। ਉਨ੍ਹਾਂ ਦੇ ਪਿੰਡ ਬਹੁਤ ਖ਼ਾਸ ਹੁੰਦੇ ਹਨ, ਕਿਉਂਕਿ ਉਹ ਸਮੁੰਦਰ ਦੀ ਸਤਹ ‘ਤੇ ਬਣਾਏ ਗਏ ਹੁੰਦੇ ਹਨ। ਸਾਡੇ ਵਾਂਗ ਪਰਿਵਾਰ ਦੀ ਦੇਖਭਾਲ ਕਰਨਾ ਬਜਾਉ ਕਬੀਲੇ 'ਚ ਵੀ ਸਭ ਤੋਂ ਵੱਧ ਜ਼ਰੂਰੀ ਸਮਝਿਆ ਜਾਂਦਾ ਹੈ। ਉਹ ਆਪਣੇ ਬੱਚਿਆਂ ਨੂੰ ਅੱਠ ਸਾਲ ਦੀ ਉਮਰ ਤੋਂ ਹੀ ਤੈਰਨਾ, ਡੂੰਘੀ ਡੁਬਕ...