Article: ਵੱਖਰਾ ਹੋਣਾ..ਗੁਨਾਹ ਨਹੀਂ ਹੈ।

(photo from google) ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥ ੧॥ ਕੋਈ ਸ਼ੱਕ ਨਹੀਂ ਹੈ ਕਿ ਸਮੁੱਚੀ ਕਾਇਨਾਤ ਕਿਸੇ ਇਕ ਅਲਾਹੀ ਨੂਰ ਵਿਚੋਂ ਉਪਜੀ ਹੈ ਅਤੇ ਇਸ ਸਮੁੱਚੀ ਕੁਦਰਤ ਦੇ ਜੀਵ, ਬਨਸਪਤੀ, ਮਨੁੱਖ, ਮਨੁੱਖੀ ਸਮਾਜ ...ਇਥੋ ਤੱਕ ਕਿ ਹਰ ਉਹ ਵਸਤ, ਸਥਿਤੀ, ਸੋਚ ਜਾਂ ਸਮਝ ਜਿਸ ਵਿੱਚ ਅਸੀਂ ਵਿਚਰ ਰਹੇ ਹਾਂ ਜਾਂ ਜਿਸ ਅਨੁਸਾਰ ਸਾਡਾ ਆਲਾ-ਦੁਆਲਾ ਘੜ੍ਹਿਆ ਜਾ ਰਿਹਾ ਹੈ, ਉਸਦਾ ਕੋਈ ਇਕ ਰੰਗ ਨਹੀਂ ਹੈ ਸਗੋਂ ਅਨੰਤ ਰੰਗ ਹਨ। ਕੁਦਰਤ ਵੱਲੋਂ ਸਿਰਜਿਤ ਹਰ ਰੰਗ ਆਪਣੇ ਆਪ ‘ਚ ਵੱਖਰਾ ਅਤੇ ਖ਼ਾਸ ਹੈ। ਇਹ ਵੱਖਰਾਪਣ ਕੋਈ ਖ਼ਾਮੀ ਨਹੀਂ ਹੈ ਬਲਕਿ ਜ਼ਿੰਦਗੀ ਦੀ ਖੂਬਸੂਰਤੀ ਹੈ। ਮੈਂ ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੇਖੀ, ਜੋ ਕੁਝ ਅਜਿਹੇ ਹੀ ਰੰਗ ਦੀ ਪੇਸ਼ਕਾਰੀ ਕਰਦੀ ਹੈ, ਜਿਸ ਵਿੱਚ ਲੈਸਬੀਅਨ ਭਾਵ ‘‘ਸਮਲਿੰਗਕਤਾ’ ਨੂੰ ਅਧਾਰ ਬਣਾਇਆ ਗਿਆ ਹੈ। ਐਲ.ਜੀ.ਬੀ.ਟੀ. ਸਮੁਦਾਇ ਭਾਵ ਲੈਸਬੀਅਨ, ਗੇਅ, ਬਾਇਸੈਕਸੁਅਲ ਅਤੇ ਟਰਾਂਸਜੈਂਡਰ ਸਾਡੇ ਸਮਾਜ ਦਾ ਇਕ ਅਜਿਹਾ ਤਬਕਾ ਹੈ, ਜਿਨ੍ਹਾਂ ਦੇ ਹੁਨਰਾਂ, ਪ੍ਰਾਪਤੀਆਂ ਅਤੇ ਸਮਝ ਨੂੰ ਵੇਖਿਆ ਬਿਨ੍ਹਾਂ ਹੀ ਅਸੀਂ ਹਾਸ਼ੀਆ ‘ਤੇ ਧੱਕ, ਆਪਣੀ ‘ਇਨਸਾਨੀਅਤ’ ਅਤੇ ਇਨ੍ਹਾਂ ਦੇ ‘ਇਨਸਾਨ ਹੋਣ’ ‘ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹਾਂ, ਜਦੋਂ ਕਿ ਇਹ ਸਮੁਦਾਇ ਮਨੁੱਖੀ ਹੋਂਦ ਤੋਂ ਹੀ ਸਾਡੇ ਸਮਾਜ ਦਾ ਹਿੱਸਾ ਹੈ। ਐਲ.ਜੀ.ਬੀ....