ਖ਼ਿਆਲੀ ਰੰਗ

ਸੁਗੰਧੀਆਂ ਦੇ ਵਿਹੜੇ ਮੇਰਾ ਹੋਣਾ ਤਾਂ ਲਾਜ਼ਮੀ ਸੀ, ਕਿਉਂ ਜੋ ਮੈਨੂੰ ਇਕ ਠੰਡੀ ਜਿਹੀ ਪੋਣ ਧੁਰ ਅੰਦਰੋਂ ਚੁੱਕ ਇੱਥੇ ਲੈ ਆਈ। ਮੈਨੂੰ ਇਹ ਨਹੀਂ ਪਤਾ ਕਿ ਮੇਰਾ ਦੇਸ਼ ਕਿਹੜਾ ਹੈ, ਮੈਂ ਕੌਣ ਹਾਂ, ਪਰ ਇੰਨਾ ਪਤਾ ਕਿ ਇਨ੍ਹਾਂ ਸਬਜ਼ ਹਵਾਵਾਂ ਪਿੱਛੇ ਪਈ ਉਹ ਅਣਦਿੱਖ ਸ਼ਕਤੀ ਮੇਰੀ ਹੋਂਦ ਦੀ ਬੁਣਤੀ ਬੁਣ ਰਹੀ ਹੈ ਅਤੇ ਮੇਰੇ ਅਹਿਸਾਸਾਂ 'ਚ ਗੁਲਾਬੀ ਸੁਫ਼ਨਿਆਂ, ਨੀਲੇ ਅੰਬਰਾਂ 'ਤੇ ਸੁਨਹਿਰੀ ਧੁੱਪ ਦੇ ਰੰਗ ਭਰੇ ਜਾ ਰਹੇ ਹਨ। ਹਾਂ..ਮੈਨੂੰ ਇਹ ਤਾਂ ਨੀ ਪਤਾ ਕਿ ਮੈਂ  ਕੌਣ ਹਾਂ ਤੇ ਮੇਰਾ ਦੇਸ਼ ਕਿਹੜਾ ਹੈ।

ਮੈਂ ਖੁਸ਼ ਹਾਂ 
ਜਿੰਨਾ ਕਿ ਹਰ ਕੋਈ 
ਹੋਣਾ ਚਾਹੁੰਦਾ ਹੈ...

'ਤੇ ਮੈਂ ਸੰਤੁਸ਼ਟ ਹਾਂ
ਆਪਣੇ ਆਪ ਤੋਂ 'ਤੇ
ਹਰ ਦੂਜੀ ਸ਼ੈਅ ਤੋਂ
ਜਿੰਨਾ ਕਿ ਹਰ ਕੋਈ 
ਹੋਣਾ ਚਾਹੁੰਦਾ!!!!

ਮੇਰੀਆਂ ਨਜ਼ਰਾਂ ਅੱਗੇ ਮੇਰੇ ਖ਼ਿਆਲਾਂ ਦੇ ਰੰਗ ਆਪਣੀ ਹੀ ਕਸ਼ਮਕਸ਼ ਵਿੱਚ ਘੁਲ-ਮਿਲ ਰਹੇ ਨੇ, 'ਤੇ ਕਿਸੇ ਇਕ ਰੂਪ ਵਿੱਚ ਢਲਣ ਤੋਂ ਪਹਿਲਾਂ ਹੀ ਨਵੇਂ ਰੰਗਾਂ 'ਚ ਘੁਲ ਮੈਨੂੰ ਆਪਣੇ ਰੰਗ 'ਚ ਰੰਗ ਲੈਂਦੇ ਨੇ..ਫਿਰ ਮੈਨੂੰ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਮੇਰੇ ਖਿਆਲੀ ਰੰਗ ਕਿਹੜੇ ਨੇ 'ਤੇ ਮੈਂ ਕਿਹੜੀ ਹਾਂ। ਇਹ ਰੰਗਾਂ ਦੀ ਖੂਬਸੂਰਤੀ 'ਚ ਘੁਲੀ ਇਕਮਿਕਤਾ ਹੈ ਸ਼ਾਇਦ...
                               ਰੰਗ....ਇਨ੍ਹਾਂ ਰੰਗਾਂ ਨੂੰ ਆਪਣੇ ਆਪ ਵਿੱਚ ਵਿਚਰਨਾ ਕਿਸ ਨੇ ਸਿਖਾਇਆ ..ਭਲਾ..!!!
ਹਰ ਰੰਗ ਵੱਖਰਾ ਹੈ, ਸੋਹਣਾ ਹੈ, ਪਰ ਜਦੋਂ ਸਾਰੇ ਰੰਗ ਇਕੱਠੇ ਹੋ ਇਕ-ਦੂਜੇ ਨੂੰ ਛੇੜਦਿਆਂ ਝੂਮਦੇ ਹਨ ਤਾਂ ਹੋਰ ਖਿੜ ਉਠਦੇ ਨੇ 'ਤੇ ਇਕ-ਦੂਜੇ ਤੋਂ ਵੱਖਰੇ ਹੋਣ ਦਾ ਅਹਿਸਾਸ ਤੱਕ ਨਹੀਂ ਹੁੰਦਾ। ਮੈਂ ਵੀ ਹੁਣ ਇਨ੍ਹਾਂ ਵਿਚੋਂ ਇਕ ਹਾਂ- ਸ਼ਾਇਦ ਗੁਲਾਬੀ ਰੰਗ ਜਾਂ ਅਕਾਸ਼ੀ ਜਾਂ ਫਿਰ ਧੁੱਪਾਂ 'ਚ ਘੁਲੀ ਹੋਈ ਸੁਨਹਿਰੀ..!!!!!














-ਸਿਮਰਨ.

Comments

Popular posts from this blog

To the Young Who Want to Die

ਇਕ ਅਦੁੱਤੀ ਸਖਸ਼ੀਅਤ: ਭਾਈ ਵੀਰ ਸਿੰਘ

ਦੋ ਦੋਸਤ-ਸਾਅਦਤ ਹਸਨ ਮੰਟੋ