ਕਦੀ ਕਦੀ ਏਦਾਂ ਵੀ ਲੱਗਦੇ

ਮੈਂ ਆਪਣੇ ਆਪ ਵਿੱਚ ਏਨੀ ਸਿਮਟ ਗਈ ਹਾਂ, ਕਿ ਮੈਨੂੰ ਦੂਜਿਆਂ 'ਚ ਵਿਚਰਨਾ ਦੁਸ਼ਵਾਰ ਲੱਗਦਾ ਹੈ. ਅਸਲ 'ਚ ਮੈਨੂੰ ਡਰ ਲੱਗਦਾ ਹੈ. ਮੈਨੂੰ ਹਰ ਚਿਹਰਾ ਖ਼ੁਦ 'ਤੇ ਹੱਸਦਾ ਲੱਗਦਾ ਹੈ, ਮੈਨੂੰ ਲੱਗਦਾ ਹੈ ਕਿ ਮੈਂ ਸਿਰਫ਼ ਮੈਂ ਹੀ ਆਪਣੇ-ਆਪ ਦੇ ਨਜ਼ਦੀਕ ਹਾਂ. ਮੈਂ ਜਦ ਵੀ ਭੀੜ 'ਚ ਸ਼ਾਮਿਲ ਹੁੰਦੀ ਹਾਂ ਤਾਂ ਮੈਨੂੰ ਲੱਗਦਾ ਹੈ, ਜਿਵੇਂ ਭੀੜ ਮੈਨੂੰ ਹੀ ਘੂਰ ਰਹੀ ਹੋਵੇ. ਖ਼ਾਸ ਤੌਰ 'ਤੇ ਉਹ ਭੀੜ ਜੋ ਮੈਨੂੰ ਜਾਣਦੀ ਹੈ. ਦਿਨ ਬ ਦਿਨ ਮੈਂ ਨਿਘਾਰ ਵੱਲ ਜਾ ਰਹੀ ਹਾਂ. ਰੰਗ ਮੇਰੇ ਤੋਂ ਦੂਰ ਭੱਜਦੇ ਹਨ. ਮੇਰਾ 'ਆਪਾ' ਮੇਰੇ 'ਤੇ ਸ਼ਰਮਸਾਰ ਹੋ ਜਾਂਦਾ ਹੈ. ਜਦੋਂ ਮੈਂ ਆਪਣੇ ਆਪ ਨੂੰ 'ਸ਼ੀਸ਼ੇ' ਵਿੱਚ ਵੇਖਦੀ ਹਾਂ ਤਾਂ 'ਸ਼ੀਸ਼ਾ' ਅੱਖਾਂ ਬੰਦ ਕਰ ਲੈਂਦਾ ਹੈ ਤੇ ਮੇਰੇ ਅੰਦਰ ਬੈਠੀ 'ਕੁੜੀ' ਸਹਿਮ ਜਾਂਦੀ ਹੈ. ਉਸਨੂੰ ਡਰ ਲੱਗਦਾ ਹੈ. ਉਸ ਦੀਆਂ ਅੱਖਾਂ ਵਿਚੋਂ ਦੀ ਸਾਰੀ ਖੂਬਸੂਰਤ ਕਾਇਨਾਤ ਗੁਜ਼ਰ ਜਾਂਦੀ ਹੈ, ਪਰ ਉਹ ਖ਼ੁਦ ਨੂੰ.... ਖ਼ੁਦ ਨੂੰ ਕਿਤੇ ਦੂਰ ਛੁਪਾ ਦਿੰਦੀ ਹੈ. ਅੱਜ ਕੱਲ੍ਹ ਮੈਨੂੰ ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਮੇਰੇ ਪਰ ਕੱਟ ਦਿੱਤੇ ਹੋਣ, 'ਤੇ ਮੈਂ ਜ਼ਮੀਨ 'ਤੇ ਪਈ ਤੜਫ਼ ਰਹੀ ਹੋਵਾਂ. ਹੁਣ ਮੈਂ ਕਦੀ ਇਕੱਲਿਆਂ ਉੱਚੀ-ਉੱਚੀ ਗਾਉਂਦੀ ਨਹੀਂ, ਇਕੱਲਿਆਂ ਨੱਚਦੀ ਨਹੀਂ.. ਨਾ ਹੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵਾਰ-ਵਾਰ ਨਿਹਾਰਦੀ ਹਾਂ. ਹ...